





Total views : 5591872








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਬਲਾਕ ਲੁਧਿਆਣਾ-2 ਵਿਚ ਵਾਪਰੇ ਅਨੁਮਾਨਿਤ ਰੁਪਏ 120.87 ਕਰੋੜ ਦੇ ਆਰਥਿਕ ਘਪਲੇ ਸਬੰਧੀ ਵੱਡੀ ਪ੍ਰਸ਼ਾਸਨਿਕ ਕਾਰਵਾਈ ਕੀਤੀ ਹੈ। ਇਹ ਘਪਲਾ ਪਿੰਡ ਸਲੇਮਪੁਰ, ਸੋਲਕੀਆਣਾ, ਬੌਕੜ ਗੁਜਰਾ, ਸੇਖੋਵਾਲ, ਕੜਿਆਣਾ ਖੁਰਦ ਅਤੇ ਪੰਨਾਨਸੂ ਨੂੰ ਜਾਰੀ ਕੀਤੀ ਅਵਾਰਡ ਮਨੀ ਦੀ ਰਕਮ ਨਾਲ ਜੁੜਿਆ ਹੋਇਆ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜਿਤ ਬਾਲਾਜੀ ਜੋਸ਼ੀ, ਆਈ.ਏ.ਐਸ. ਵਲੋਂ ਜਾਰੀ ਹੁਕਮ ਅਨੁਸਾਰ, ਉਕਤ ਸਮੇਂ ਦੌਰਾਨ ਬਲਾਕ ਲੁਧਿਆਣਾ-2 ਵਿਚ ਤਾਇਨਾਤ ਰਹੇ ਤਿੰਨ ਅਧਿਕਾਰੀਆਂ ਸ਼੍ਰੀਮਤੀ ਰੁਪਿੰਦਰਜੀਤ ਕੌਰ (ਬੀ.ਡੀ.ਪੀ.ਓ.), ਸਿਮਰਤ ਕੌਰ (ਐਸ.ਈ.ਪੀ.ਓ. ਚਾਰਜ ਬੀ.ਡੀ.ਪੀ.ਓ.) ਅਤੇ ਗੁਰਪ੍ਰੀਤ ਸਿੰਘ ਮਾਂਗਟ (ਐਸ.ਈ.ਪੀ.ਓ. ਚਾਰਜ ਬੀ.ਡੀ.ਪੀ.ਓ.) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਕਦਮ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(i)(a) ਤਹਿਤ ਲਿਆ ਗਿਆ ਹੈ। ਮੁਅੱਤਲੀ ਦੌਰਾਨ ਅਮਲਯੋਗ ਨਿਯਮ: ਮੁਅੱਤਲੀ ਦੀ ਮਿਆਦ ਦੌਰਾਨ ਉਕਤ ਅਧਿਕਾਰੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਮਿਲੇਗਾ ਪਰ ਇਹ ਭੱਤਾ ਉਹ ਉਦੋਂ ਹੀ ਹਾਸਲ ਕਰ ਸਕਣਗੇ। ਜੇਕਰ ਉਹ ਲਿਖਤੀ ਸਰਟੀਫਿਕੇਟ ਦੇਣ ਕਿ ਉਹ ਕਿਸੇ ਹੋਰ ਨੌਕਰੀ ਜਾਂ ਵਿਅਕਤੀਗਤ ਕਾਰੋਬਾਰ ਵਿਚ ਲੱਗੇ ਨਹੀਂ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਲੁਧਿਆਣਾ ਦੇ ਦਫ਼ਤਰ ਵਿਚ ਹੋਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-