





Total views : 5591859








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ
ਪਾਇਲਟ ਬੱਲ ਐਂਟਰਟੇਨਮੈਂਟ ਗਰੁੱਪ ਵੱਲੋਂ ਨਿਮਪਾ ( ਰਜਿ:) ਦੇ ਸੰਸਥਾਪਕ ਸ੍:ਗੁਰਸ਼ਰਨ ਸਿੰਘ ਬੱਬਰ ਦੀ ਨਿੱਘੀ ਯਾਦ ਚ ਵਿਸਾਖੀ ਮੇਲਾ ਅਤੇ ਗੁਰਸ਼ਰਨ ਸਿੰਘ ਬੱਬਰ ਯਾਦਗਾਰੀ ਐਵਾਰਡ ਸਮਾਰੋਹ ਸਥਾਨਕ ਕੰਪਨੀ ਬਾਗ ਵਿਖੇ ਕੀਤਾ ਗਿਆ! ਇਸ ਮੇਲੇ ਚ ਸਾਡਾ ਨਾਟ ਘਰ ਦੀ ਜੂਨੀਅਰ ਟੀਮ ਨੇ ਭੰਗੜੇ ਪਾ ਕੇ ਧਮਾਲਾਂ ਪਾਈਆਂ ਅਤੇ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਨਾਟਕ ਪੇਸ਼ ਕਰਕੇ ਵਾਹ ਵਾਹੀ ਖੱਟੀ! ਦੋਗਾਣਾ ਗਾਇਕ ਜੋੜੀ ਸ਼ਾਹੀ ਕੁਲਵਿੰਦਰ – ਕੌਰ ਸੁਖਵੰਤ ਨੇ ਆਪਣੇ ਗਾਣਿਆਂ ਨਾਲ ਦਰਸ਼ਕਾਂ ਸਰੋਤਿਆਂ ਨੂੰ ਕੀਲ ਲਿਆ ਅਤੇ ਮੇਲਾ ਲੁੱਟਿਆ! ਸਮਾਰੋਹ ਵਿੱਚ ਸਮਾਜ ਸੇਵਕ ਸ਼੍ਰੀ ਬਾਲਕਿ੍ਸ਼ਨ ਸ਼ਰਮਾ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਹਰੀਦੇਵ ਸ਼ਰਮਾ ਉਚੇਚੇ ਤੌਰ ਤੇ ਪੁਜੇ!
ਐਵਾਰਡ ਸਮਾਰੋਹ ਵਿੱਚ ਇੰਜੀਨੀਅਰ ਸ੍: ਦਲਜੀਤ ਸਿੰਘ ਕੋਹਲੀ, ਮਾਡਲ ਐਕਟਰ ਸ੍: ਦਮਨ ਮਜੀਠੀਆ, ਡਾ: ਨਵੀਨ ਪਾੰਧੀ ਸਾਬਕਾ ਮੁਖੀ ਟੀ ਬੀ ਹਸਪਤਾਲ, ਸ਼੍ਰੀ ਹਰੀਦੇਵ ਸ਼ਰਮਾ ਚੇਅਰਮੈਨ, ਸ਼੍ਰੀ ਬਾਲਕਿ੍ਸ਼ਨ ਸ਼ਰਮਾ ਸਮਾਜ ਸੇਵਕ, ਗਾਇਕ ਜੋੜੀ ਸ਼ਾਹੀ ਕੁਲਵਿੰਦਰ- ਕੌਰ ਸੁਖਵੰਤ, ਬੈਸਟ ਡਰਾਮਾ ਟੀਮ ਡਾਇਰੈਕਟਰ ਦਲਜੀਤ ਸੋਨਾ ਅਤੇ ਬੈਸਟ ਗਾਇਕ 2024 ਸ਼੍ਰੀ ਰਾਜਕੁਮਾਰ ਮਨੀ ਨੂੰ ਇਨ੍ਹਾਂ ਦੇ ਆਪਣੇ ਆਪਣੇ ਖੇਤਰ ਵਿੱਚ ਯੋਗਦਾਨ ਅਤੇ ਨਾਮਣਾ ਖੱਟਣ ਲਈ ਗੁਰਸ਼ਰਨ ਬੱਬਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ! ਇਸ ਮੌਕੇ ਸ਼੍ਰੀਮਤੀ ਅਨੂੰ ਅਤੇ ਸ੍: ਅਮਰਜੀਤ ਸਿੰਘ ਨੇ ਆਪਣੇ ਗਾਣਿਆਂ ਨਾਲ ਰੰਗ ਬੰਨਿਆ! ਇਸ ਮੌਕੇ ਨਿਮਪਾ ਪ੍ਧਾਨ ਪਰਮਜੀਤ ਸਿੰਘ ਬੱਬਰ,ਅਦਾਕਾਰ ਜਸਬੀਰ ਚੰਗਿਆੜਾ, ਹਰੀਸ਼ ਚੌਧਰੀ, ਸਤਨਾਮ ਮੂਧਲ, ਸਾਡਾ ਨਾਟ ਘਰ ਦਲਜੀਤ ਸੋਨਾ ਦੀ ਸਮੁੱਚੀ ਟੀਮ, ਪਾਇਲਟ ਬੱਲ ਐਂਟਰਟੇਨਮੈਂਟ ਗਰੁੱਪ ਦੇ ਸਮੂਹ ਮੈੰਬਰ, ਸ਼ਸ਼ੀ,ਵਿਜੇ ਅਰੋੜਾ, ਸ਼੍ਰੀਮਤੀ ਰੰਜੀਤਾ ਅਨੰਦ, ਅਮਨ ਐੰਕਰ ਅਤੇ ਸੈਂਕੜੇ ਸ਼ਹਿਰ ਵਾਸੀ ਮੌਜੂਦ ਸਨ! ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-