Total views : 5511137
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਅਫ਼ਸਰ ਡ: ਹਰਪ੍ਰੀਤ ਸਿੰਘ ਵੇਰਕਾ ਦੀ ਰਹਿਣ ਨੁਮਾਈ ਹੇਠ ਸਰਕਲ ਵੇਰਕਾ ਦੇ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਹਰਗੁਰਨਾਦ ਸਿੰਘ ਦੇ ਯਤਨਾਂ ਸਦਕਾ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ,ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਖੇਤ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਜੈਵਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਅਤੇ ਹਾੜ੍ਹੀ ਦੀ ਫ਼ਸਲ ਦਾ ਝਾੜ ਵੀ ਘੱਟ ਨਿਕਲਦਾ ਹੈ, ਕਿਸਾਨ ਨਬੀਪੁਰ, ਉਠਿਆ, ਖਾਣਕੋਟ , ਵੱਲਾ, ਦੇ ਕਿਸਾਨ ਵੀਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੋ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਬਜੁਰਗ,ਅਤੇ ਬੱਚਿਆਂ ਦੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ, ਮਿੱਤਰ ਕੀੜੇ ਮਰ ਜਾਂਦੇ ਹਨ।
ਜੋ ਸਾਡੀਆ ਫ਼ਸਲਾਂ ਉੱਪਰ ਹਮਲਾ ਕਰਨ ਵਾਲੇ ਕੀੜੇ ਮਕੌੜਿਆਂ ਨੂੰ ਖਾ ਜਾਂਦੇ ਹਨ, ਅਤੇ ਇਸ ਦੇ ਧੂਏਂ ਨਾਲ ਬਜੁਰਗਾ ਅਤੇ ਬੱਚਿਆਂ ਨੂੰ ਬਿਮਾਰੀਆ ਦਾ ਸ਼ਿਕਾਰ ਬਣਾਉਦੀਆਂ ਹਨ, ਇਸ ਲਈ ਸਾਨੂੰ ਕਣਕ, ਝੋਨੇ ਦੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ ਖੇਤ ਵਿੱਚ ਕਣਕ, ਝੋਨੇ ਦਾ ਮਲੜ ਰਹਿਣ ਕਾਰਨ ਸਾਡੀ ਧਰਤੀ ਦੀ ਸਿਹਤ ਵੀ ਠੀਕ ਰਹੇ ਅਤੇ ਸਾਡੀਆ ਫ਼ਸਲਾਂ ਨੂੰ ਖਾਦ ਦਵਾਈਆ ਦੀ ਜਿਆਦਾ ਜਰੂਰਤ ਨਹੀਂ ਪਵੇਗੀ, ਇਸ ਨਾਲ ਸਾਡੀਆ ਫ਼ਸਲਾਂ ਅਤੇ ਨਸਲਾਂ ਵੀ ਬਚੀਆ ਰਹਿਣਗੀਆਂ, ਅੰਤ ਵਿੱਚ ਖੇਤੀਬਾੜੀ ਉੱਪ ਨਿਰੀਖਕ ਗੁਰਦੇਵ ਸਿੰਘ ਨੇ ਮੀਟਿੰਗ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ, ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਸਰਪੰਚ ਪ੍ਰਦੀਪ ਸਿੰਘ ਫ਼ਤਿਹਗੜ ਸ਼ੂਕਰ ਚੱਕ, ਨੰਬਰਦਾਰ ਜਸਵਿੰਦਰ ਸਿੰਘ, ਸਰਪੰਚ ਜਸਪਾਲ ਸਿੰਘ ਨਬੀਪੁਰ, ਉਠਿਆ ਸਰਪੰਚ ਕਰਮਜੀਤ ਸਿੰਘ, ਨੰਬਰਦਾਰ ਸੁਖਰਾਜ ਸਿੰਘ ਵੱਲਾ, ਤਲਜੀਤ ਸਿੰਘ (ਮਿੰਨਟਾ) ਵੇਰਕਾ ਕਿਸਾਨਾ ਭਰੋਸਾ ਦਵਾਇਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰਦੇ ਰਹਾਂਗੇ।