ਗੁਰਦਾਸਪੁਰ /ਵਿਸ਼ਾਲ ਸੇਵਾਮੁਕਤ ਅਧਿਕਾਰੀ ਨੇ ਬੁਢਾਪੇ ਵਿੱਚ ਸਹਾਰਾ ਲੈਣ ਲਈ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਦੂਜੀ ਪਤਨੀ ਉਸ ਨਾਲ ਧੋਖਾ ਕਰ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਭੱਜ ਜਾਵੇਗੀ। ਹੁਣ ਉਕਤ ਸੇਵਾ ਮੁਕਤ ਅਧਿਕਾਰੀ ਧੋਖਾਧੜੀ ਕਰਨ ਵਾਲੀ ਪਤਨੀ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਅਧਿਕਾਰੀਆਂ ਦੇ ਗੇੜੇ ਮਾਰ ਰਿਹਾ ਹੈ।ਜੰਗਲਾਤ ਵਿਭਾਗ ਤੋਂ ਸੇਵਾਮੁਕਤ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਜਿਸ ਕਾਰਨ ਉਹ ਘਰ ਵਿਚ ਇਕੱਲਾ ਰਹਿੰਦਾ ਸੀ। ਮਹੀਨਾ ਪਹਿਲਾਂ ਵਿਆਹੀ ਪਤਨੀ ਨੇ ਚਾੜ੍ਹਿਆ ਚੰਦ ਬੱਚਿਆਂ ਦੀ ਸਹਿਮਤੀ ਤੋਂ ਬਾਅਦ ਉਸ ਨੇ ਪਟਿਆਲਾ ਦੀ ਰਹਿਣ ਵਾਲੀ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ। ਵਿਆਹ ਤੋਂ ਦੋ ਦਿਨ ਬਾਅਦ ਹੀ ਪਤਨੀ ਆਪਣੀ ਮਾਂ ਦੀ ਬਿਮਾਰੀ ਦਾ ਬਹਾਨਾ ਲਗਾ ਕੇ ਆਪਣੇ ਪੇਕੇ ਘਰ ਚਲੀ ਗਈ। ਉਥੇ ਜਾ ਕੇ ਉਸ ਨੇ ਪੈਸੇ ਮੰਗੇ। ਉਸ ਨੇ ਆਪਣੀ ਪਤਨੀ ਦੇ ਖਾਤੇ ਵਿੱਚ 50 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਇਸ ਦੇ ਬਾਵਜੂਦ ਉਹ ਉਸ ਤੋਂ ਪੈਸੇ ਮੰਗਦੀ ਰਹੀ। ਉਸ ਨੇ ਕੁੱਲ ਛੇ ਲੱਖ ਰੁਪਏ ਆਪਣੀ ਪਤਨੀ ਨੂੰ ਭੇਜ ਦਿੱਤੇ। ਜਦੋਂ ਉਸ ਨੇ ਹੋਰ ਪੈਸੇ ਮੰਗੇ ਤਾਂ ਉਸ ਨੇ ਇਨਕਾਰ ਕਰ ਦਿੱਤਾ। ਉਸਨੇ ਆਪਣੀ ਪਤਨੀ ਨੂੰ ਵਾਪਸ ਆਉਣ ਲਈ ਕਿਹਾ। ਅਗਲੇ ਦਿਨ ਉਸਦੀ ਪਤਨੀ ਆਪਣੀ ਭੈਣ ਨਾਲ ਵਾਪਸ ਆ ਗਈ। ਅਗਲੀ ਰਾਤ ਉਸਦੀ ਦੂਸਰੀ ਪਤਨੀ ਨੇ ਉਸਨੂੰ ਰੋਟੀ ਵਿੱਚ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਘਰ ਵਿੱਚ ਪਏ 6 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਕਦੀ ਲੈ ਕੇ ਭੱਜ ਗਈ। ਉਹ ਉਸ ਨਾਲ ਕਰੀਬ 10 ਲੱਖ ਰੁਪਏ ਦੀ ਠੱਗੀ ਮਾਰੀ ਗਈ।ਉਧਰ ਡੀਐੱਸਪੀ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਨੇ ਆਪਣੀ ਦੂਜੀ ਪਤਨੀ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। \