ਦਿਵਿਆ ਆਯੂਰਵੈਦਾ ਪੰਜਕਰਮਾਂ ਸੈਂਟਰ ਵੱਲੋਂ ਲਗਾਇਆ ਗਿਆ ਫ੍ਰੀ ਕੈਂਪ !ਦਰਦਾਂ ਨਾਲ ਪੀੜਤ ਮਰੀਜ਼ਾਂ ਨੂੰ ਦਿੱਤੀ ਗਈ ਰਾਹਤ

4674014
Total views : 5504895

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਅਰਵਿੰਦਰ ਵੜੈਚ

 ਦਿਵਿਆ ਆਯੂਰਵੈਦਾ ਪੰਜਕਰਮਾਂ ਸੈਂਟਰ, ਮਾਤਾ ਕੋਲਾਂ ਮਾਰਗ,ਕਸ਼ਮੀਰ ਐਵਨੀਉ ਵੱਲੋਂ ਏਕਨੂਰ ਸੇਵਾ ਟ੍ਰਸਟ ਦੇ ਸਹਿਯੋਗ ਦੇ ਨਾਲ ਸਰੀਰ ਦੇ ਜੋੜਾਂ ਦੇ ਦਰਦਾਂ, ਸਰਵਾਈਕਲ,ਵਾਲਾਂ ਦਾ ਝੜਨਾ,ਕੀੜਾ ਲੱਗਣਾ,ਡੈਂਡਰਫ ਦੀਆਂ ਬਿਮਾਰੀਆਂ ਨੂੰ ਲੈ ਕੇ ਫ੍ਰੀ ਕੈਂਪ ਲਗਾਇਆ ਗਿਆ। ਕੈਂਪ ਦੇ ਦੌਰਾਨ ਆਯੁਰਵੈਦਿਕ ਵਿਧੀ ਰਾਹੀਂ ਫ਼੍ਰੀ ਚੈੱਕਅਪ ਦੇ ਦੌਰਾਨ ਥਰੈਪੀ ਦਿੰਦੇ ਹੋਏ ਸਰੀਰ ਦੀਆਂ ਦਰਦਾਂ ਨੂੰ ਲੈ ਕੇ ਮਰੀਜਾਂ ਨੂੰ ਦਰਦਾਂ ਤੋਂ ਰਾਹਤ ਦਿੱਤੀ ਗਈ।
ਕੈਂਪ ਦੇ ਦੌਰਾਨ ਡਾ. ਨਰਿੰਦਰ ਚਾਵਲਾ ਅਤੇ ਡਾ.ਰਿਤੇਸ਼ ਚਾਵਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਯੂਰਵੈਦਿਕ ਦੇ ਇਲਾਜ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਰੁਝਾਨ ਕਾਫੀ ਵਧਿਆ ਹੈ। ਆਯੁਰਵੈਦਿਕ ਰਾਹੀ ਮਰੀਜਾਂ ਨੂੰ ਜਿੱਥੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਉੱਥੇ ਇਲਾਜ ਦੇ ਦੌਰਾਨ ਆਯੂਰਵੈਦਿਕ ਦਵਾਈਆਂ ਦਾ ਸਰੀਰ ਉੱਪਰ ਸਾਈਡ ਇਫੈਕਟ ਨਹੀਂ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਬਦਲਦੇ ਸਮਾਜ ਵਿੱਚ ਗਲਤ ਤਰੀਕੇ ਨਾਲ ਰਹਿਣ ਸਹਿਣ,ਖਾਣ ਪੀਣ ਦੇ ਚੱਲਦਿਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ।

ਗ਼ਲਤ ਰਹਿਣ-ਸਹਿਣ,ਖਾਣ- ਪੀਣ ਨਾਲ ਹੋ ਰਿਹਾ ਬਿਮਾਰੀਆਂ ਵਿਚ ਵਾਧਾ-ਡਾ.ਚਾਵਲਾ

ਜਦ ਕਿ ਤੰਦਰੁਸਤ ਸਰੀਰ ਲਈ ਸੈਰ, ਯੋਗਾ ਅਤੇ ਸਹੀ ਖਾਣ-ਪੀਣ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ। ਕੈਂਪ ਦੇ ਦੌਰਾਨ ਕਈ ਮਰੀਜ ਕਈ ਅਜਿਹੇ ਮਰੀਜ਼ ਵੀ ਆਏ ਜਿਨ੍ਹਾਂ ਦਾ ਪੈਦਲ ਚੱਲਣਾ ਮੁਸ਼ਕਿਲ ਸੀ। ਥਰੈਪੀ ਤੋਂ ਬਾਅਦ ਉਨ੍ਹਾਂ ਮਰੀਜਾਂ ਨੂੰ ਚੱਲਣ ਫਿਰਨ ਦੇ ਵਿਚ ਕਾਫੀ ਰਾਹਤ ਮਿਲੀ। ਇਸ ਤੋਂ ਇਲਾਵਾ ਕੈਂਪ ਦੇ ਵਿੱਚ ਵਾਲਾਂ ਦੇ ਨਾਲ ਸਬੰਧਤ ਬੀਮਾਰੀਆਂ ਦੇ ਬਚਾਓ ਨੂੰ ਲੈ ਕੇ ਮਰੀਜ਼ਾਂ ਨੂੰ ਜਾਗਰੂਕ ਕੀਤਾ ਗਿਆ।
ਏਕਨੂਰ ਸੇਵਾ ਟ੍ਰਸ੍ਟ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਦਿਵਿਆ ਆਯੁਰਵੈਦਾ ਪੰਜਕਰਮਾਂ ਸੈਂਟਰ ਦੇ ਡਾ.ਨਰਿੰਦਰ ਚਾਵਲਾ ਵਲੋਂ ਟ੍ਰਸ੍ਟ ਦੇ ਨਾਲ ਮਿਲ ਕੇ ਸਿਹਤ ਸੇਵਾਵਾਂ ਨੂੰ ਸਮਰਪਿਤ ਵੱਖ ਵੱਖ ਕੈਂਪ ਤੋਂ ਇਲਾਵਾ ਸਮਾਜਿਕ ਸੇਵਾਵਾਂ ਵਿੱਚ ਹਮੇਸ਼ਾ ਵੱਧ ਚੜ ਕੇ ਯੋਗਦਾਨ ਅਦਾ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਜ਼ਰੂਰਤਮੰਦ ਪਰਿਵਾਰਾਂ ਨਾਲ ਸੰਬੰਧਿਤ ਲੋਕਾਂ ਦੀ ਵੱਧ ਚੜ ਕੇ ਸਹਾਇਤਾ ਕੀਤੀ ਜਾ ਰਹੀ ਹੈ। ਧਾਰਮਿਕ ਕੰਮਾਂ ਵਿੱਚ ਅਹਿਮ ਯੋਗਦਾਨ ਅਦਾ ਕਰਨ ਦੇ ਨਾਲ-ਨਾਲ ਸ਼ਹਿਰ ਨੂੰ ਹਰਾ-ਭਰਾ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਕੈਂਪ ਦੇ ਦੌਰਾਨ ਜਤਿੰਦਰ ਅਰੋੜਾ,ਪਵਿੱਤਰਜੋਤ ਵੜੈਚ, ਰਮੇਸ਼ ਚੋਪੜਾ,ਰਣਧੀਰ ਸਿੰਘ,ਰਜਿੰਦਰ ਸਿੰਘ ਰਾਵਤ,ਰਾਮ ਕੁਮਾਰ ਵੱਲੋਂ ਵੀ ਸੇਵਾਵਾਂ ਭੇਟ ਕੀਤੀਆਂ ਗਈਆਂ।

Share this News