ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਵਿੱਚ ਹੜ੍ਹ ਨਾਲ ਨੁਕਸਾਨੇ ਗਏ ਮਕਾਨਾਂ ਨੂੰ 12 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਉਸਾਰਨ ਅਤੇ ਮੁਰੰਮਤ ਦਾ ਕੰਮ ਸ਼ੁਰੂ

4674129
Total views : 5505102

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪਟਿਆਲਾ/ਬੀ.ਐਨ.ਈ ਬਿਊਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸੰਨੀ ਓਬਰਾਏ ਆਵਾਸ ਯੋਜਨਾ ਅਧੀਨ ਹੜ੍ਹਾਂ ਨਾਲ ਨੁਕਸਾਨੇ ਗਏ ਮਕਾਨਾਂ ਨੂੰ ਨਵੇਂ ਸਿਿਰਉਂ ਉਸਾਰਨ ਅਤੇ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪੰਜਾਬ ਵਿੱਚ ਜ਼ਿਆਦਾ ਮੀਂਹ ਪੈਣ ਕਰਕੇ ਅਤੇ ਹਿਮਾਚਲ ਦੇ ਵਿੱਚ ਭਾਰੀ ਬਰਸਾਤ, ਬੱਦਲ ਫਟਣ ਅਤੇ ਪਹਾੜੀਆਂ ਖਿਸਕਣ ਕਾਰਨ ਪੰਜਾਬ ਦੇ ਕਾਫ਼ੀ ਹਿੱਸਿਆਂ ਵਿੱਚ ਹੜ੍ਹ ਆ ਗਿਆ ਸੀ। ਇਹ ਜਿੰਨਾ ਪਾਣੀ ਸੀ ਸਤਲੁਜ, ਬਿਆਸ ਅਤੇ ਭਾਖੜਾ ਡੈਮ ਵਿੱਚ ਆਇਆ।ਜਿਸ ਕਾਰਨ ਸਮੇਂ ਸਮੇਂ ਪਾਣੀ ਵਧਣ ਕਾਰਨ ਫਲੱਡ ਗੇਟ ਖੋਲੇ ਗਏ ਅਤੇ ਪਾਣੀ ਛੱਡਣਾ ਪਿਆ। ਇਸ ਨਾਲ ਪੰਜਾਬ ਦੇ ਸੱਤ-ਅੱਠ ਜ਼ਿਲ੍ਹੇ ਪਾਣੀ ਦੀ ਲਪੇਟ ਵਿੱਚ ਆ ਗਏ। ਫਿਰੋਜ਼ਪੁਰ, ਤਾਰਨਤਰਨ, ਪੱਟੀ, ਫਾਜ਼ਿਲਕਾ, ਸੁਲਤਾਨਪੁਰ ਲੋਧੀ, ਲੋਹੀਆ, ਗੁਰਦਾਸਪੁਰ ਵਿੱਚ ਵੀ ਕਾਫੀ ਨੁਕਸਾਨ ਹੋਇਆ। ਜ਼ਿਲਾ ਪਟਿਆਲਾ ਵਿੱਚ ਘੱਗਰ ਦੇ ਪਾਣੀ ਨਾਲ ਕਾਫ਼ੀ ਨੁਕਸਾਨ ਹੋਇਆ। ਅਰਬਨ ਅਸਟੇਟ ਅਤੇ ਨੇੜਲੇ ਇਲਾਕਿਆਂ ਵਿੱਚ 6-6 ਫੁੱਟ ਪਾਣੀ ਸੀ।
ਉਨ੍ਹਾਂ ਦਿਨਾਂ ਵਿੱਚ ਮੈਂ ਦੁਬਈ ਸੀ। ਉਸ ਸਮੇਂ ਸਰਬੱਤ ਦੇ ਭਲਾ ਟਰੱਸਟ ਦੀਆਂ ਜ਼ਿਲ੍ਹਾ ਇਕਾਈਆਂ ਨੇ ਜ਼ਿਲਾ ਵਾਰ ਪ੍ਰਸ਼ਾਸਨ ਨਾਲ ਸੰਪਰਕ ਬਣਾਇਆ ਗਿਆ ਅਤੇ ਸਾਂਝੇ ਤੌਰ ਤੇ ਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ।ਪੀੜਤ ਲੋਕਾਂ ਲਈ ਸੁੱਕੇ ਭੋਜਨ ਦੇ ਪੈਕਟ, ਸੁੱਕਾ ਰਾਸ਼ਨ, ਦਵਾਈਆਂ ਅਤੇ ਮੱਛਰਦਾਨੀਆ ਵੰਡੀਆਂ ਗਈਆਂ। ਪਸ਼ੂਆਂ ਲਈ ਦਵਾਈਆਂ ਅਤੇ ਮੱਕੀ ਦਾ ਆਚਾਰ ਵੰਡਿਆ ਗਿਆ। ਅਸੀਂ ਤਕਰੀਬਨ ਪਸ਼ੂਆਂ ਲਈ 900 ਟਨ ਮੱਕੀ ਦਾ ਆਚਾਰ ਵੰਡ ਚੁੱਕੇ ਹਾਂ। ਇਸ ਹੜ੍ਹ ਕਾਰਨ ਕਈ ਘਰ ਨੁਕਸਾਨੇ ਗਏ ਸਨ। ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਮੈਂ ਖੁਦ ਜਾ ਕੇ ਦੌਰਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸੰਨੀ ਓਬਰਾਏ ਆਵਾਸ ਯੋਜਨਾ ਦੇ ਤਹਿਤ ਘਰਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਮੁਰੰਮਤ ਦੇ ਕੰਮ ਲਈ 12 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹੜ੍ਹ ਪੀੜਤ ਇਲਾਕਿਆਂ ਵਿੱਚ ਸੁੱਕਾ ਰਾਸ਼ਨ, ਦਵਾਈਆਂ, ਪਸ਼ੂਆਂ ਦੀਆਂ ਦਵਾਈਆਂ ਅਤੇ ਮੱਕੀ ਦਾ ਆਚਾਰ ਭੇਜਣ ਲਈ 3 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਦੇ ਹਰ ਜ਼ਿਲੇ ਵਿੱਚ ਸਾਡੀ ਜ਼ਿਲਾ ਵਾਰ ਟੀਮ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਾਡੇ 31 ਆਫਿਸ ਹਨ।
ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ਹਾਂ ਨਾਲ ਨੁਕਸਾਨੇ ਗਏ 40 ਮਕਾਨਾਂ ਨੂੰ ਉਸਾਰਨ ਦੀ ਤਿਆਰੀ ਹੋ ਚੁੱਕੀ ਹੈ, ਜਿਸ ਅਧੀਨ ਅੱਜ ਜ਼ਿਲਾ ਰੂਪਨਗਰ ਦੇ ਮੋਰਿੰਡਾ ਵਿੱਚ ਇਸ ਘਰ ਦਾ ਨੀਂਹ ਪੱਥਰ ਰੱਖ ਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੈਂ ਇਸ ਪਰਿਵਾਰ ਨੂੰ ਮਿਿਲਆਂ ਹਾਂ। ਇਨ੍ਹਾਂ ਦਾ ਬੇਟਾ ਅਪਾਹਜ ਹੈ। ਇਸ ਬੇਟੇ ਅਤੇ ਮਾਤਾ ਦੀ ਅਸੀਂ 2500 ਰੁਪਏ ਮਹੀਨਾ ਪੈਨਸ਼ਨ ਲਗਾ ਰਹੇ ਹਾਂ। ਜਿਹੜੀ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਦੇ ਅਕਾਊਂਟ ਵਿੱਚ ਹਰ ਮਹੀਨੇ ਪੈਸੇ ਆ ਜਾਇਆ ਕਰਨਗੇ। ਇਸ ਪਰਿਵਾਰ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਛੱਤ ਮਿਲ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਘਨੌਰ ਕਸਬੇ ਦੇ ਪਿੰਡ ਰੁੜਕਾ ਅਤੇ ਰਾਠੀਆ ਵਿੱਚ ਵੀ ਮਕਾਨ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਵੀ ਪੈਨਸ਼ਨਾਂ ਲਗਾ ਦਿੱਤੀਆਂ ਗਈਆਂ ਹਨ। ਅਸੀਂ ਹੜ੍ਹ ਪੀੜਤਾਂ ਲਈ ਹੈਲਪ ਲਾਈਨ 0175-2284177 ਜਾਰੀ ਕੀਤਾ ਹੈ ਜਿੱਥੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। 
ਦੱਸ ਦੇਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲਾਂ ਵੀ ਸ੍ਰੀਨਗਰ, ਜੰਮੂ ਕਸ਼ਮੀਰ ਵਿੱਚ ਹੜ੍ਹਾਂ ਅਤੇ ਨੇਪਾਲ ਵਿੱਚ ਭੁਚਾਲ ਨਾਲ ਨੁਕਸਾਨੇ ਗਏ ਘਰਾਂ ਨੂੰ ਮੁੜ ਉਸਾਰਿਆ ਗਿਆ ਸੀ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸ੍ਰ. ਜੱਸਾ ਸਿੰਘ ਸੰਧੂ, ਡਾ. ਆਰ.ਐਸ. ਅਟਵਾਲ (ਡਾਇਰੈਕਟਰ ਸਿਹਤ ਸੇਵਾਵਾਂ), ਬੋਨੀ ਓਬਰਾਏ ਅਤੇ ਸਰਬੱਤ ਦਾ ਭਲਾ ਟਰੱਸਟ ਟੀਮ ਦੇ ਮੈਂਬਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Share this News