Total views : 5504869
Total views : 5504869
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 28 ਵਾਂ ਸ਼ਹੀਦੀ ਸਮਾਗਮ ਪੰਥਕ ਜਜ਼ਬੇ ਨਾਲ ਮਨਾਇਆ ਗਿਆ। ਭਾਈ ਦਿਲਾਵਰ ਸਿੰਘ ਬੱਬਰ ਨੇ ਆਪਣੇ ਸ਼ਰੀਰ ਨੂੰ ਮੱਨੁਖੀ ਬੰਬ ਬਣਾਕੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ 1995 ਵਿੱਚ ਚੰਡੀਗੜ੍ਹ ਸਕੱਤਰੇਤ ਵਿੱਚ ਮਾਰ ਦਿੱਤਾ ਸੀ।
ਅਖੰਡ ਕੀਰਤਨੀ ਜਥੇ ਵੱਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਨੂੰ ਸਮਰਪਿਤ ਸ੍ਰੀ ਅੰਖਡ ਪਾਠ ਦੇ ਭੋਗ ਅਕਾਲ ਤਖਤ ਸਾਹਿਬ ਵਿੱਖੇ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ।
ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਬਲਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਪੰਜ ਪਿਆਰਿਆਂ ਚੋਂ ਭਾਈ ਮੰਗਲ ਸਿੰਘ, ਭਾਈ ਪਰਮਜੀਤ ਸਿੰਘ ਨੇ ਸ਼ਹੀਦੀ ਦਿਲਾਵਰ ਸਿੰਘ ਬੱਬਰ ਦਾ ਸਿਰੋਪਾਉ ਬਾਪੂ ਗੁਰਚਰਨ ਸਿੰਘ, ਭਾਈ ਵਧਾਵਾ ਸਿੰਘ ਬੱਬਰ ਦਾ ਸਨਮਾਨ ਜਥੇਦਾਰ ਬਖਸ਼ੀਸ਼ ਸਿੰਘ, ਦਵਿੰਦਰ ਸਿੰਘ ਭਰਾਤਾ ਭਾਈ ਮਹਿੰਗਾ ਸਿੰਘ ਬੱਬਰ, ਬੇਅੰਤ ਸਿੰਘ ਭਰਾਤਾ ਸ਼ਹੀਦ ਜਨਰਲ ਸ਼ਾਬੇਗ ਸਿੰਘ, ਸਤਵੰਤ ਸਿੰਘ ਪੁੱਤਰ ਸ਼ਹੀਦ ਭਾਈ ਕੇਹਰ ਸਿੰਘ, ਬੰਦੀ ਸਿੰਘ ਲਖਵਿੰਦਰ ਸਿੰਘ ਨਾਰੰਗਵਾਲ ਦੀ ਪਤਨੀ ਨੂੰ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਭਾਈ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸੰਗਤਾਂ ਨੂੰ ਸੁਣਾਇਆ। ਬਾਪੂ ਗੁਰਚਰਨ ਵੱਲੋਂ ਪੜ੍ਹੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਵਿਚ ਕਿਹਾ ਗਿਆ ਕੌਮੀ ਇਨਸਾਫ਼ ਮੋਰਚੇ ਦੀ ਸਫਲਤਾ ਲਈ ਪਿੰਡ ਪੱਧਰ ਤੇ ਜੱਥੇਬੰਦਕ ਹੋ ਕੇ ਮੋਰਚੇ ‘ਚ ਹਾਜ਼ਰੀ ਭਰੀ ਜਾਵੇ। ਸਮਾਗਮ ਵਿੱਚ ਅੰਖਡ ਕੀਰਤਨੀ ਜਥੇ ਤੋਂ ਇਲਾਵਾ, ਜਥੇਦਾਰ ਹਵਾਰਾ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ , ਅਕਾਲੀ ਦਲ ਅੰਮ੍ਰਿਤਸਰ (ਫ਼ਤਿਹ), ਦਲ ਖਾਲਸਾ, ਆਦਿ ਨੇ ਹਿੱਸਾ ਲਿਆ।
ਉਪਰੰਤ ਗੁਰਦੁਆਰਾ ਸ਼ਹੀਦ ਗੰਜ ਦੇ ਵੱਡੇ ਹਾਲ ਵਿੱਚ ਢਾਢੀ ਸਿੰਘਾਂ ਅਤੇ ਕਵੀਸ਼ਰਾਂ ਨੇ ਸ਼ਹੀਦ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਵੱਡੀ ਗਿਣਤੀ ਵਿਚ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਨੇ ਨਿਭਾਈ। ਇਸ ਮੌਕੇ ਤੇ ਪੰਜਾਂ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਝੰਜੀਆਂ, ਨਾਰਾਇਣ ਸਿੰਘ ਚੌੜਾ, ਦਲਜੀਤ ਸਿੰਘ ਬਿੱਟੂ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਸੰਦੀਪ ਕੌਰ, ਉਪਕਾਰ ਸਿੰਘ ਸੰਧੂ, ਰਘਬੀਰ ਸਿੰਘ ਭੁੱਚਰ, ਜਰਨੈਲ ਸਿੰਘ ਸ਼ਕੀਰਾ, ਮੱਖਣ ਸਿੰਘ, ਹਰਦੀਪ ਸਿੰਘ, ਕੋਚ ਪ੍ਰਤਾਪ ਸਿੰਘ, ਜਸਬੀਰ ਸਿੰਘ ਝਬਾਲ, ਸੁਰਜੀਤ ਸਿੰਘ ਗਿੱਲ, ਨਿਰਮਲ ਸਿੰਘ ਵਲਟੋਹਾ, ਸੱਜਣ ਸਿੰਘ ਪੱਟੀ, ਦਲਜੀਤ ਸਿੰਘ ਗਿੱਲ, ਸਤਜੋਤ ਸਿੰਘ ਮੁੱਧਲ, ਬਲਬੀਰ ਸਿੰਘ ਮੁਹਾਲੀ, ਗੁਰਮੀਤ ਸਿੰਘ ਬੱਬਰ, ਪਵਨਦੀਪ ਸਿੰਘ, ਰਣਜੋਧ ਸਿੰਘ ਆਦਿ ਹਾਜ਼ਰ ਸਨ।