ਬਾਸਮਤੀ ਤੇ ਬੈਨ ਦਵਾਈਆਂ ਸੰਬੰਧੀ ਖੇਤੀਬਾੜੀ ਵਿਭਾਗ ਵੱਲੋ ਇੰਨਪੁੱਟ ਡੀਲਰਾਂ ਦਾ ਲਗਾਇਆਂ ਗਿਆਂ ਟ੍ਰੇਨਿੰਗ ਕੈਂਪ

4728954
Total views : 5596409

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਲਾਲੀ ਕੈਰੋ, ਬੱਬੂ ਬੰਡਾਲਾ
ਬਾਸਮਤੀ ਦੀ ਕੁਆਲਟੀ ਪੈਦਾਵਾਰ ਲਈ ਸਰਕਾਰ ਵੱਲੋ ਬੈਨ ਕੀਤੀਆਂ ਦਵਾਈਆਂ ਦੇ ਪ੍ਰਚਾਰ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਦੀ ਰਹਿਨੁਮਾਈ ਹੇਠ ਅਤੇ ਡਾ.ਕੁਲਦੀਪ ਸਿੰਘ ਮੱਤੇਵਾਲ ,ਜਿਲ੍ਹਾ ਸਿਖਲਾਈ ਅਫਸਰ ਦੇ ਵਿਸ਼ੇਸ਼ ਉਦਮਾ ਸਦਕਾ ਅਤੇ ਡਾ.ਨਵਤੇਜ਼ ਸਿੰਘ ਜੋਸ਼ਨ ਬਲਾਕ ਖੇਤੀਬਾੜੀ ਅਫਸਰ ਖਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਫਤਿਆਬਾਦ ਵਿਖੇ ਬਲਾਕ ਖਡੂਰ ਸਾਹਿਬ ਅਤੇ ਚੋਹਲਾ ਸਾਹਿਬ ਦੇ ਖੇਤੀ ਇਨਪੁੱਟ ਡੀਲਰਾਂ ਦੇ ਟੇ੍ਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਡਾ.ਗੁਰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਬਾਸਮਤੀ ਤੇ ਬੈਨ  ਦਵਾਈਆਂ ਐਸੀਫੇਟ,ਥਾਇਆਮਿਥੋਕਸਮ,ਟ੍ਰਾਈਸਾਈਕਨਾਜੋਨ,ਪ੍ਰੋਫੀਨੋਫਾਸ,ਹੈਕਸਾਕੋਨਾਜੋਲ, ਕਲੋਰੋਪਾਈਰੀਫਾਸ,ਕਾਰਬੈਡਾਜਿਮ,ਬੁਪਰੋਫੋਜਿਨ,ਪ੍ਰੋਪੀਕੋਨਾਜੋਲ,ਇਮੀਡਾਕਲੋਪਰਿਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
 ਡਾ.ਕੁਲਦੀਪ ਸਿੰਘ ਮੱਤੇਵਾਲ ਵੱਲੋ ਡੀਲਰਾਂ ਨੂੰ ਮਿਆਰੀ ਬਾਸਮਤੀ ਦੀ ਪੈਦਾਵਾਰ ਅਤੇ ਟੈਸਟ ਦੌਰਾਨ ਜਹਿਰਾਂ ਦੇ ਅੰਸ਼ ਆਉਣ ਕਾਰਨ ਬਾਸਮਤੀ ਦੇ ਐਕਸਪੋਰਟ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ।
ਡਾ.ਹਰਪਾਲ ਸਿੰਘ ਪੰਨੂ ਵੱਲੋ ਬੈਨ ਦਵਾਈਆਂ ਦੇ ਬਦਲ ਵਜੋ ਵਰਤੀਆਂ ਜਾ ਸਕਦੀਆਂ ਦਵਾਈਆਂ ਬਾਰੇ ਜਾਣਕਾਰੀ ਦਿੰਦੇ ਹੋਏ ਖੇਤੀ ਇਨਪੱੁਟ ਡੀਲਰਾਂ ਨੂੰ ਇਹ ਦਵਾਈਆਂ ਹੀ ਬਾਸਮਤੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਣ ਸੰਬੰਧੀ ਕਿਹਾ ਗਿਆ
ਡਾ.ਨਵਤੇਜ਼ ਸਿੰਘ ਜੋਸ਼ਨ ਬਲਾਕ ਖੇਤੀਬਾੜੀ ਅਫਸਰ ਖਡੂਰ ਸਾਹਿਬ ਵੱਲੋ ਖਾਦਾ ਦੀ ਸੇਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀੳਐਸ ਮਸ਼ੀਨਾਂ ਰਾਹੀ ਪ੍ਰੇਰਿਤ ਕੀਤਾ ਅਤੇ ਆਏ ਹੋਏ ਸਾਰੇ ਮੱੁਖ ਮਹਿਮਾਨਾਂ,ਖੇਤੀ ਇਨਪੱੁਟ ਡੀਲਰਾਂ ਆਦਿ ਦਾ ਧੰਨਵਾਦ ਕੀਤਾ ਗਿਆ।
 ਇਸ ਕੈਪ ਵਿੱਚ ਡੀਲਰਾਂ ਨੂੰ ਬੈਨ ਕੀਤੀਆਂ ਦਵਾਈਆਂ ਅਤੇ ਉਹਨਾਂ ਦੇ ਬਦਲ ਵਾਲੇ ਪੈੱਫਲੇਟ ਵੰਡੇ ਗਏ।ਇਸ ਕੈਪ ਵਿੱਚ ਪ੍ਰਭਸਿਮਰਨ ਸਿੰਘ ਏਡੀੳ,ਜ਼ਸਪਾਲ ਸਿੰਘ,ਰੁਪਿੰਦਰਜੀਤ ਸਿੰਘ,ਕੰਵਲਜੀਤ ਸਿੰਘ,ਸੁਖਜਿੰਦਰ ਸਿੰਘ ੲੈਈੳ,ਮਨੋਹਰ ਲਾਲ,ਰਣਜੀਤ ਸਿੰਘ,ਹਰਜੀਤ ਸਿੰਘ,ਮੁਖਵਿੰਦਰ ਸਿੰਘ,ਮਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਦੋਹਾਂ ਬਲਾਕਾ ਦੇ ਖੇਤੀ ਇੰਨਪੁੱਟ ਡੀਲਰ ਹਾਜ਼ਰ ਸਨ।
Share this News