ਵਿਜੀਲੈਂਸ ਵਲੋਂ ਪਨਗਰੇਨ ਦੇ ਗੁਦਾਮ ਵਿੱਚੋ ਕਰੋੜਾਂ ਰੁਪਏ ਦੀ ਕਣਕ ਖੁਰਦ ਬੁਰਦ ਕਰਨ ਵਾਲਾ ਇੰਸਪੈਕਟਰ ਗ੍ਰਿਫਤਾਰ

4674115
Total views : 5505083

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਿਲਾ ਤਰਨ ਤਾਰਨ ਦੇ ਹੋਰ ਕਈ ਗੁਦਾਮਾਂ ਵਿੱਚੋ ਵੀ ਕਰੋੜਾਂ ਰੁਪਏ ਦੀ ਕਣਕ  ਗਾਇਬ ਹੋਣ ਦਾ ਖਦਸ਼ਾ

ਸੁਖਮਿੰਦਰ ਸਿੰਘ ਗੰਡੀ ਵਿੰਡ

ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਨਗ੍ਰੇਨ ਦੇ ਇੰਸਪੈਕਟਰ (ਗਰੇਡ-1) ਬਿਕਰਮਜੀਤ ਸਿੰਘ ਨੂੰ ਸ੍ਰੀ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਪਨਗ੍ਰੇਨ ਗੋਦਾਮਾਂ ਦੇ ਇੰਚਾਰਜ ਵਜੋਂ ਆਪਣੀ ਤਾਇਨਾਤੀ ਦੌਰਾਨ ਕਣਕ ਵਿਚ ਗਬਨ ਕਰਨ ਅਤੇ ਸਰਕਾਰੀ ਖ਼ਜ਼ਾਨੇ ਨੂੰ 1.24 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਸ੍ਰੀ ਖਡੂਰ ਸਾਹਿਬ ਵਿਖੇ ਪਨਗ੍ਰੇਨ ਗੋਦਾਮ ਦੀ ਅਚਨਚੇਤ ਚੈਕਿੰਗ ਦੌਰਾਨ 989 ਕੁਇੰਟਲ ਕਣਕ ਪਾਈ ਗਈ ਗਾਇਬ

ਉਕਤ ਇੰਸਪੈਕਟਰ ਹੁਣ ਗੁਰਦਾਸਪੁਰ ਵਿਖੇ ਤਾਇਨਾਤ ਹੈ ਅਤੇ ਉਸ ਨੂੰ ਮੁਅੱਤਲ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਤਰਨ ਤਾਰਨ ਯੂਨਿਟ ਨੇ ਤਕਨੀਕੀ ਟੀਮ ਨਾਲ ਮਿਲ ਕੇ ਸ੍ਰੀ ਖਡੂਰ ਸਾਹਿਬ ਵਿਖੇ ਪਨਗ੍ਰੇਨ ਦੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਗੋਦਾਮਾਂ ਵਿਚ ਸਟੋਰ ਕੀਤੇ ਸਟਾਕ ਵਿੱਚੋਂ

ਕ੍ਰਮਵਾਰ 2019-2020 ਅਤੇ 2020-2021 ਦੌਰਾਨ 760 ਕੁਇੰਟਲ ਅਤੇ 229 ਕੁਇੰਟਲ ਕਣਕ ਗਾਇਬ ਪਾਈ ਗਈ, ਜਿਸਦੀ ਕੁੱਲ ਮਾਰਕੀਟ ਕੀਮਤ 1,24,93,709 ਰੁਪਏ ਬਣਦੀ ਹੈ।

ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਇੰਸਪੈਕਟਰ ਬਿਕਰਮਜੀਤ ਸਿੰਘ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਅਤੇ ਆਈ.ਪੀ.ਸੀ. ਦੀ ਧਾਰਾ 409 ਤਹਿਤ ਮਿਤੀ 30-08-2023 ਨੂੰ ਐਫ.ਆਈ.ਆਰ. ਨੰ. 30 ਦਰਜ ਕੀਤੀ ਗਈ ਹੈ।ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

 

 

Share this News