ਖੇਤੀਬਾੜੀ ਵਿਭਾਗ ਨੇ ਫਤਿਹਗੜ੍ਹ ਸ਼ੁਕਰਚੱਕ ਵਿਖੇ ਕੀਤੀ ਕਿਸਾਨ ਮਿਲਣੀ

4729036
Total views : 5596541

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਨੇਸ਼ਟਾ

ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਤਲਵਾਰ  ਦੇ ਹੁਕਮਾਂ ਮੁਤਾਬਿਕ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡ: ਜਤਿੰਦਰ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਅਫ਼ਸਰ ਵੇਰਕਾ ਦੇ ਡ: ਹਰਪ੍ਰੀਤ ਸਿੰਘ ਅਤੇ ਸਰਕਲ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਹਰਗੁਰਨਦ ਸਿੰਘ ਦੇ ਯਤਨਾਂ ਸਦਕਾ ਪਿੰਡ ਫਤਿਹਗੜ੍ਹ ਸ਼ੂਕਰ ਚੱਕ ਦੇ ਕਿਸਾਨ ਵੀਰਾਂ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਖੇਤ ਵਿਚਲੇ ਜੈਵਿਕ ਤੱਤ ਨਸ਼ਟ ਹੋ ਜਾਂਦੇ ਹਨ, ਅਤੇ ਆਲੇ ਦੁਆਲੇ ਲੱਗੇ ਦਰਖ਼ਤ ਵੀ ਝੁਲਸ ਜਾਦੇ ਹਨ, ਹਾੜ੍ਹੀ ਦੀ ਫ਼ਸਲ ਦਾ ਝਾੜ ਤੇ ਹੋਰ ਕਈ ਖਰਚੇ ਵੱਧ ਜਾਦੇ , ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਵੀ ਅਣਗੌਲਿਆ ਕੀਤਾ ਜਾਂਦਾ ਹੈ, ਇਸ ਹਰਗੁਰਨਦ ਸਿੰਘ ਖੇਤਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 9 ਦਵਾਈਆਂ ਬੈਨ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਵਰਤੋ ਬਾਸਮਤੀ ਦੀ ਫ਼ਸਲ ਤੇ ਨਾ ਕੀਤੀਆਂ ਜਾਣ।

ਬੀ. ਟੀ. ਐਮ ਰਜਨੀ ਬਿਸ਼ਟ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਕੁਤਰੇ ਵਾਲੀਆ ਮਸ਼ੀਨਾਂ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਕਿਸਾਨਾਂ ਨੂੰ ਮੁਹਈਆ ਕਰਵਾਈਆ ਜਾ ਰਹੀਆਂ ਹਨ। ਖੇਤੀਬਾੜੀ ਉੱਪ ਨਿਰੀਖਿਕ ਸ਼ਰਨਜੀਤ ਕੌਰ ਨੇ ਕਿਸਾਨ ਬੀਬੀਆਂ ਨੂੰ ਘਰੇਲੂ ਧੰਦਿਆਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ,। ਕਿਸਾਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਤਾਂ ਕਾਫੀ ਸਮੇਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਦੇ, ਅਤੇ ਹੋਰ ਕਿਸਾਨਾਂ ਵਲੋ ਵੀ ਭਰੋਸਾ ਦਵਾਇਆ ਕਿ ਇਸ ਵਾਰ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦਾ ਭਰੋਸਾ ਦਵਾਇਆ ਗਿਆ ਪਿੰਡ ਫਤਿਹਗੜ੍ਹ ਸ਼ੂਕਰ ਚੱਕ ਦੇ ਹਾਜਰ ਕਿਸਾਨ ਕੇਵਲ ਸਿੰਘ, ਬਲਜੀਤ ਸਿੰਘ, ਰਣਬੀਰ ਸਿੰਘ, ਕੁਲਬੀਰ ਸਿੰਘ, ਗੁਰਨਾਮ ਸਿੰਘ , ਉਪਕਾਰ ਸਿੰਘ, ਕਿਸਾਨ ਬੀਬੀਆਂ ਜਗਜੀਤ ਕੌਰ, ਪਲਵਿੰਦਰ ਕੌਰ, ਪਵਨਦੀਪ ਕੌਰ, ਲਖਵਿੰਦਰ ਕੌਰ ਆਦਿ ।

Share this News