ਸੱਟੇਬਾਜ਼ ਨਾਲ ਠੁਮਕੇ ਲਾਉਣਾ ਪੁਲਿਸ ਅਧਿਕਾਰੀਆਂ ਨੂੰ ਪਿਆ ਮਹਿੰਗਾ,ਪੰਜ ਇੰਸਪੈਕਟਰ ਭੇਜੇ ਜਿਲੇ ਤੋ ਬਾਹਰ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ,ਈ ਬਿਊਰੋ 

ਜ਼ਿਲ੍ਹਾ ਦਿਹਾਤੀ ਦੇ ਦੋ ਡੀਐਸਪੀਜ਼ ਤੇ ਇੰਸਪੈਕਟਰਾਂ ਦੀ ਸ਼ਹਿਰ ‘ਚ ਸੱਟੇ ਦਾ ਵੱਡਾ ਕਾਰੋਬਾਰ ਕਰਨ ਵਾਲੇ ਵਿਅਕਤੀ ਨਾਲ ਨੱਚਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਜਿਹੇ ‘ਚ ਇੰਸਪੈਕਟਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਵੀਡੀਓ ਦੇ ਮਾਮਲੇ ‘ਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਵੱਡੀ ਕਾਰਵਾਈ ਕੀਤੀ ਹੈ।

ਪੁਲਿਸ ਕਮਿਸ਼ਨਰ ਨੇ  ਪੰਜ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਨ੍ਹਾਂ ਵਿਚ ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਗਗਨਦੀਪ ਸਿੰਘ, ਇੰਸਪੈਕਟਰ ਧਰਮਿੰਦਰ ਕਲਿਆਣ ਤੇ ਇੰਸਪੈਕਟਰ ਨੀਰਜ ਕੁਮਾਰ ਇੰਸ: ਹਰਿੰਦਰ ਸਿੰਘਸ਼ਾਮਲ ਹਨ। ਇਨ੍ਹਾਂ ਸਾਰੇ ਇੰਸਪੈਕਟਰਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਲਮੀਕਿ ਸੰਸਥਾ ਦੇ ਅਧਿਕਾਰੀ ਕੁਮਾਰ ਦਰਸ਼ਨ ਦੀ ਜਨਮ ਦਿਨ ਪਾਰਟੀ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈ।

ਨੱਚਦੇ-ਗਾਉਂਦੇ ਨਜ਼ਰ ਆਏ ਪੁਲਿਸ ਅਧਿਕਾਰੀ

ਇਸ ਵੀਡੀਓ ‘ਚ ਜ਼ਿਲ੍ਹਾ ਦਿਹਾਤੀ ਦੇ ਡੀਸੀਪੀ ਸੰਜੀਵ ਕੁਮਾਰ, ਡੀਐਸਪੀ ਪ੍ਰਵੇਸ਼ ਚੋਪੜਾ, ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਨੀਰਜ ਕੁਮਾਰ, ਇੰਸਪੈਕਟਰ ਧਰਮਿੰਦਰ ਕਲਿਆਣ ਤੇ ਇੰਸਪੈਕਟਰ ਗਗਨਦੀਪ ਸਿੰਘ ਜਿੱਥੇ ਖੁਦ ਗੀਤ ਗਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਡੀਐਸਪੀ ਵੀ ਗੁਣਗੁਣਾਉਂਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ‘ਚ ਕਮਲ ਕੁਮਾਰ ਬੋਰੀ ਵੀ ਨਜ਼ਰ ਆ ਰਹੇ ਹਨ ਜਦੋਂਕਿ ਬੋਰੀ ਖ਼ਿਲਾਫ਼ ਦੜਾ-ਸੱਟਾ ਲਾਉਣ ਦੇ ਕੇਸ ਵੀ ਦਰਜ ਹਨ।

Share this News