ਰਿਸ਼ਤੇਦਾਰਾਂ ਦੇ 62 ਲੱਖ ਰੁਪਏ ਹੜੱਪਨ ਲਈ ਹੀ ਪਿਉ-ਪੁੱਤਰ ਨੇ ਘੜੀ ਸੀ ਲੁੱਟ ਦੀ ਝੂਠੀ ਕਹਾਣੀ

4674031
Total views : 5504915

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪਿਛਲੇ ਦਿਨੀਂ ਅੰਮ੍ਰਿਤਸਰ ਰਾਮਤੀਰਥ ਬਾਈਪਾਸ ਦੇ ਉੱਪਰ 62 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਵਿਕਾਸਬੀਰ ਸਿੰਘ ਤੇ ਬਖਤਾਬਰ ਸਿੰਘ  ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ ਅਤੇ  ਪੁਲੀਸ ਵੱਲੋਂ ਇਸ 62 ਲੱਖ ਦੀ ਲੁੱਟ ਦੇ ਸਾਜ਼ਿਸ਼ ਕਰਤਾ ਉਹਨੂੰ ਗ੍ਰਿਫਤਾਰ ਕੀਤਾ ਅਤੇ ਇਸ ਮਾਮਲੇ ਵਿੱਚ ਨਵਾਂ ਹੀ ਮੋੜ ਦੇਖਣ ਨੂੰ ਮਿਲਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆ ਏਸੀਪੀ ਵੈਸਟ ਅੰਮ੍ਰਿਤਸਰ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਿਸ ਲੱਖ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਦਰਅਸਲ ਵਿੱਚ ਕੋਈ ਵੀ ਲੁੱਟ ਹੋਈ ਹੀ ਨਹੀਂ ਅਤੇ ਸ਼ਿਕਾਇਤਕਰਤਾ ਪਿਓ ਪੁੱਤ ਵਲੋ ਜਾਣਬੁੱਝ ਕੇ ਝੂਠੀ ਬਣਾ ਕੇ ਪੁਲਿਸ ਨੂੰ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। 

ਉਹਨਾਂ ਅੱਗੇ ਬੋਲਦੇ ਹੋਏ ਦੱਸਿਆ ਕਿ ਬਖਤਾਬਰ ਸਿੰਘ  ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਹ ਬੈਂਕ ਆਫ ਇੰਡੀਆ ਮਾਲ ਰੋਡ ਲਾਕਰ ਤੋ 62 ਲੱਖ ਰੁਪਏ ਕਢਵਾਕੇ ਗੱਡੀ ਫਾਰਚੂਨਰ ਤੇ ਜਾ ਰਹੇ ਸਨ ਤਾ ਕੁਝ ਅਣਪਛਾਤੇ ਲੋਕ ਇਨੋਵਾ ਅਤੇ ਵਰਨਾ ਕਾਰ ਸਵਾਰ ਜਿਹਨਾ ਦੇ ਮੂੰਹ ਬੰਨੇ ਹੋਏ ਸਨ ਮਾਹਲ ਬਾਈਪਾਸ ਲਾਗੇ ਪਿਸਤੌਲ ਦੀ ਨੋਕ ਤੇ 62 ਲੱਖ ਰੁਪਏ ਦੀ ਖੋਹ ਕੀਤੀ ਹੈ। ਜਿਸਤੇ ਆਸ ਪਾਸ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾ ਫਾਰਚੂਨਰ ਗੱਡੀ ਦੇ ਅੱਗੇ ਪਿੱਛੇ ਕੋਈ ਵੀ ਇੰਨੋਵਾ ਤੇ ਵਰਨਾ ਗੱਡੀ ਹੋਣੀ ਨਹੀ ਪਾਈ ਗਈ । ਜੋ ਮਾਮਲਾ ਸ਼ੱਕੀ ਹੋਣਾ ਪਾ ਕੇ  ਸਕਾਇਤਕਰਤਾ ਪਿਓ ਪੁੱਤ ਤੋ ਸਖ਼ਤੀ ਨਾਲ ਪੁਛਗਿੱਛ ਕੀਤੀ ਤਾਂ ਪਤਾ ਲਗਾ ਕਿ   62 ਲੱਖ ਰੁਪਏ ਉਸਦੇ ਜੀਜੇ ਅਰਮਿੰਦਰ ਪਾਲ ਸਿੰਘ ਰੰਧਾਵਾ ਦੇ ਜੀਜੇ ਸਰਬਜੀਤ ਸਿੰਘ ਦੇ ਸਨ। 

ਜੋ ਕਿ ਸਰਬਜੀਤ ਸਿੰਘ ਉਕਤ ਨੇ ਆਪਣੀ ਜਮੀਨ ਕਰੀਬ 6 ਕਿਲੇ 3 ਕਨਾਲ ਪਿੰਡ ਭਕਨਾ ਕਲਾਂ, ਗੁਰਸੇਵਕ ਸਿੰਘ ਵਾਸੀ ਭਕਨਾ ਕਲਾ ਨੂੰ ਵੇਚੀ ਸੀ ਤੇ ਇਸ ਜਮੀਨ ਦੀ ਪਾਵਰ ਆਫ ਅਟਾਰਨੀ ਵਿਕਾਸਬੀਰ ਸਿੰਘ ਉਕਤ ਨੂੰ ਦਿੱਤੀ ਗਈ ਸੀ ਜੋ ਵਿਕਾਸਬੀਰ ਸਿੰਘ ਦੇ ਅਕਾਊਟ ਵਿਚ ਕਰੀਬ 58 ਲੱਖ ਰੁਪਏ ਦੇ ਚੈਕ ਟਰਾਂਸਫਰ ਹੋਏ ਤੇ ਬਾਕੀ 62 ਲੱਖ ਰੁਪਏ ਗੁਰਸੇਵਕ ਸਿੰਘ ਨੇ ਵਿਕਾਸਬੀਰ ਸਿੰਘ ਨੂੰ ਕੇਸ ਦਿੱਤੇ । ਜੋ ਵਿਕਾਸਬੀਰ ਸਿੰਘ ਨੇ 58 ਲੱਖ ਰੁਪਏ ਸਰਬਜੀਤ ਸਿੰਘ ਅਕਾਊਂਟ ਨੰਬਰ ਵਿਚ ਟਰਾਂਸਫਰ ਕਰ ਦਿੱਤੇ ਤੇ ਬਾਕੀ 62 ਲੱਖ ਰੁਪਏ ਆਪਣੇ ਕੋਲ ਰੱਖ ਲਏ। ਜੋ ਇਸ ਵਾਰਦਾਤ ਦੀ ਪੂਰੀ ਟੈਕਨੀਕਲ ਤਰੀਕੇ ਨਾਲ ਪੜਤਾਲ ਕੀਤੀ ਗਈ ਤਾਂ ਇਹ ਦੇਖਿਆ ਕਿ  ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਨੇ ਸਰਬਜੀਤ ਸਿੰਘ ਉਕਤ ਦੇ 62 ਲੱਖ ਰੁਪਏ ਹੜਪਣ ਦੀ ਖਾਤਰ ਇਹ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਹ ਦਿੱਤੀ ਜੋ ਹੁਣ ਉਕਤਾਂ ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਕੀਤੀ ਜਾ ਰਹੀ ਹੈ, ਇਸ ਸਮੇ ਉਨਾਂ ਨਾਲ ਥਾਣਾਂ ਕੰਨਟੋਨਮੈਟ ਦੇ ਐਸ.ਐਚ.ਓ ਇੰਸ:ਹਰਿੰਦਰ ਸਿੰਘ ਵੀ ਹਾਜਰ ਸਨ। 

Share this News