ਹਰੀਕੇ ਹਥਾੜ ਖ਼ੇਤਰ ਵਿਚ ਧੁੱਸੀ ਬੰਨ੍ਹ ਵਿਚ ਪਿਆ ਪਾੜ:ਕਿਸਾਨ ਡੰਗਰ ਘਰ ਸਭ ਕੁਝ ਹੋਇਆ ਤਬਾਹ

4673948
Total views : 5504800

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ, ਹਰੀਕੇ/ਜਸਬੀਰ ਸਿੰਘ ਲੱਡੂ

ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਜਾ ਰਹੇ ਪਾਣੀ ਕਾਰਨ ਹਰੀਕੇ ਹਥਾੜ ਖ਼ੇਤਰ ਵਿਚ ਪੈਂਦੇ ਧੁੱਸੀ ਬੰਨ੍ਹ ਵਿਚ ਪਾੜ ਪੈ ਜਾਣ ਕਾਰਨ ਦਰਜਨਾਂ ਪਿੰਡਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਤੇ ਜਿਵੇਂ ਹੀ ਲੋਕਾਂ ਨੂੰ ਪਾੜ ਪੈ ਜਾਣ ਦਾ ਪਤਾ ਲੱਗਾ ਤਾਂ ਲੋਕਾਂ ਵਿਚ ਹਫ਼ੜਾ ਦਫ਼ੜੀ ਮਚ ਗਈ । ਬੀਤੀ ਰਾਤ ਤੋਂ ਹੀ ਧੁਸੀ ਬੰਨ੍ਹ ਨੂੰ ਢਾਹ ਲੱਗੀ ਹੋਈ ਸੀ ਤੇ ਲੋਕਾਂ ਵਲੋਂ ਪ੍ਰਸ਼ਾਸਨ ਦੀ ਮਦਦ ਨਾਲ ਬੰਨ੍ਹ ਨੂੰ ਬਚਾਉਣ ਲਈ ਜਦੋਂ ਜਹਿਦ ਕੀਤੀ ਜਾ ਰਹੀ ਸੀ ਪਰੰਤੂ ਹੁਣ 1 ਵਜੇ ਦੇ ਕਰੀਬ ਬੰਨ੍ਹ ਵਿਚ ਪਾੜ ਪੈ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੀ ਬੰਨ ’ਤੇ ਮੋਜੂਦ ਹਨ।

ਇਸ ਦੌਰਾਨ ਸਿੱਖ ਬੁਧੀਜੀਵੀ ਪ੍ਰੋ: ਹਰੀ ਸਿੰਘ ਜੋ ਖੁਦ ਉਥੇ ਆਪਣੇ ਫਾਰਮ ਹਾਊਸ ਤੇ ਹਾਜਰ ਸਨ, ਉਨਾਂ ਨੇ ਬੀ.ਐਨ.ਈ ਨੂੰ ਦੱਸਿਆ ਕਿ  ਹਰੀਕੇ ਪੱਤਣ ਤੋ ਫ਼ਿਰੋਜ਼ਪੁਰ ਨੂੰਜਾਂਦੇ ਦਰਿਆ ਦਾ ਪਾਣੀ ਇਤਨਾ ਵੱਧ ਗਿਆ ਕਿ 9ਫੁਟ ਤੱਕ ਪਾਂਣੀ ਖੇਤਾਂ ਅਤੇ ਘਰਾਂ ਚ ਵੜਨ ਲਈ ਕਿਸਾਨਾਂ ਦੇ ਡੰਗਰ ਫਸਲਾਂ ਸਾਂਭ ਕੁਝ ਢਹਿ ਢੇਰੀ ਹੋ ਗਿਆ ਅਤੇ ਸਾਰਾ ਕੇਵਲ 15 ਮਿੰਟ ਲੱਗੇ ਜਿਸ ਨਾਲ ਘਰਾਂ ਤੋ ਸਮਾਂਨ ਚੁੱਕਣਾ ਵੀ ਅੋਖਾ ਹੋਗਿਆਂ ਰਿੱਕ ਘਰ ਜਿੱਥੋਂ ਬੰਨ ਟੁੱਟਿਆ ਉਹ ਤਾਂ ਪਰਿਵਾਰ ਅਤੇ ਘਰ ਦੀ ਇਮਾਰਤ ਹੀ ਰੋੜ ਕੇ ਲੈ ਗਿਆ !ਕਿਸਾਨਾਂ ਨੇ ਮੁੱਖ ਹਾਈ ਵੇ ਤੇ ਡੇਰੇ ਲਾ ਦਿੱਤੇ ਹਨ ਪਰ ਪਾਣੀ ਦਾ ਵਹਿਣ ਇਤਨਾ ਤੇਜ ਹੈ ਕਿ ਹਜ਼ਾਰਾਂ ਏਕੜ ਜ਼ਮੀਨ ਸਮੁੰਦਰ ਦਾ ਰੂਪ ਥਾਰਮ ਕਰ ਗਈ ਹੈ !ਸਰਕਾਰ ਨੂੰ ਬਰਬਾਦ ਹੋਏ ਨਗਰ ਅਤੇ ਜਾਨਾਂ ਦੇ ਬੈਠੇ ਪਰਿਵਾਂਰਾਂ ਦੀ ਤਰੁੰ ਸਹਾਇਤਾ ਕਰਨੀ ਚਾਹੀਦੀ ਜੜੇ ਨ ਨੂ ਪਰਪੱਕ ਕਰਨਾ ਚਾਹੀਦਾ।

Share this News