Total views : 5505277
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਜਸਬੀਰ ਲੱਡੂ,ਲਾਲੀ ਕੈਰੋ
ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਹਮਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਭਿ੍ਸ਼ਟ ਮੰਤਰੀਆਂ ਨਾਲ ਲਿਪਤ ਹੈ। ਜਿਸ ਦੀ ਤਾਜ਼ਾ ਮਿਸਾਲ ਇਕ ਵਾਰ ਫਿਰ ਗੁਰਦਾਸਪੁਰ ‘ਚ ਇਕ ਸੀਨੀਅਰ ਅਫਸਰ ਰਾਹੀਂ ਕੀਤੇ ਕਰੋੜਾਂ ਦੇ ਜ਼ਮੀਨ ਘਪਲੇ ਨੇ ਉਜਾਗਰ ਕਰ ਦਿੱਤੀ ਹੈ ਕਿ ਇਹ ਬਦਲਾਅ ਦੇ ਨਾਂ ‘ਤੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ।
ਬ੍ਹਮਪੁਰਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨੂੰ ਜੋ ਸੁਪਨੇ ਦਿਖਾਏ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਭਿ੍ਸ਼ਟਚਾਰ ਤੋਂ ਮੁਕਤ, ਨਸ਼ਿਆਂ ਦਾ ਖਾਤਮਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲਾ ਪੰਜਾਬ ਹੋਵੇਗਾ। ਪਰ ਤਕਰੀਬਨ ਪੌਣੇ ਦੋ ਸਾਲ ਦਾ ਸਮਾਂ ਲੰਘ ਗਿਆ ਹੈ, ਨਸ਼ਿਆਂ ਦੀ ਵਿਕਰੀ ਸਿਖਰਾਂ ‘ਤੇ ਹੈ। ਆਏ ਦਿਨ ਘਰਾਂ ਦੇ ਚਿਰਾਗ ਬੁਝ ਰਹੇ ਨੇ। ਰੁਜ਼ਗਾਰ ਮੰਗਣ ਵਾਲਿਆਂ ਨੂੰ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ ਤੇ ਭਿ੍ਸ਼ਟਾਚਾਰ ਖਤਮ ਕਰਨਾ ਤਾਂ ਦੂਰ ਦੀ ਗੱਲ ਸਰਕਾਰ ਦੇ ਮੰਤਰੀ ਖੁਦ ਭਿ੍ਸ਼ਟਾਚਾਰ ਫੈਲਾਅ ਰਹੇ ਹਨ। ਜਿਸ ਕਾਰਨ ਹੁਣ ਲੋਕਾਂ ਦੇ ਉਹ ਸੁਪਨੇ ਸੜ ਕੇ ਸਵਾਹ ਹੋ ਗਏ, ਜੋ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਦੇਖੇ ਗਏ ਸਨ।