ਡੀਐੱਸਪੀ ਮਜੀਠਾ ਕੰਵਲਪ੍ਰੀਤ ਸਿੰਘ ਨੇ ਆਜਾਦੀ ਦਿਹਾੜੇ ਮੌਕੇ ਸੁਰੱਖਿਆ ਇੰਤਜ਼ਾਮਾਂ ਦਾ ਲਿਆ ਜਾਇਜ਼ਾ

4674127
Total views : 5505100

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ /ਜਸਪਾਲ ਸਿੰਘ ਗਿੱਲ

 15 ਅਗਸਤ ਨੂੰ ਦੇਸ਼ ਭਰ ਵਿਚ ਆਜਾਦੀ ਦਿਹਾੜੇ ਦੇ ਜਸ਼ਨ ਬਹੁਤ ਉਤਸਾ਼ਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਏ ਜਾਣੇ ਹਨ। ਜਿਸ ਵਾਸਤੇ ਸਮੂਹ ਦੇਸ਼ ਵਾਸੀਆਂ ਵਲੋ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇੰਨ੍ਹਾਂ ਸਮਾਗਮਾਂ ਦੌਰਾਨ ਜਿੱਥੇ ਦੇਸ਼ ਭਰ ਦੀਆਂ ਤਮਾਮ ਸੁਰੱਖਿਆ ਏਜੰਸੀਆਂ ਅਲਰਟ ਤੇ ਹਨ ਉੱਥੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਜਾਂ ਦੇਸ਼ ਵਿਰੋਧੀ ਤਾਕਤ ਦੇਸ਼ ਦੀ ਏਕਤਾ ਤੇ ਆਖੰਡਤਾ ਨੂੰ ਖੰਡਿਤ ਨਾਂ ਕਰ ਸਕੇ।ਦਾਣਾ ਮੰਡੀ ਮਜੀਠਾ ਵਿਖੇ ਵੀ ਸਬ ਡਵੀਜ਼ਨ ਪੱਧਰ ਦੇ ਆਜਾਦੀ ਦਿਵਸ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਵਾਸਤੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਏਜੰਸੀਆਂ ਵਲੋ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਡੀਐਸਪੀ ਮਜੀਠਾ ਕੰਵਲਪ੍ਰੀਤ ਸਿੰਘ ਵਲੋ ਖੁਦ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ।

ਥਾਣਾ ਮਜੀਠਾ ਅਤੇ ਨਾਲ ਲਗਦੇ ਪੁਲਿਸ ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਸੁਰੱਖਿਆ ਕਰਮੀਆਂ ਦੀ ਵਿਸੇ਼ਸ਼ ਇਕੱਤਰਤਾ ਕਰਕੇ ਆਜਾਦੀ ਦਿਹਾੜੇ ਮੌਕੇ ਸਾਰੀ ਸਥਿਤੀ ਦੇ ਕਰੜੀ ਨਿਗਾਹ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਆਜਾਦੀ ਸਮਾਗਮਾਂ ਦੌਰਾਨ ਕੋਈ ਵੀ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾਂ ਕਰ ਸਕੇ ਇਸ ਵਾਸਤੇ ਦਿਨ ਰਾਤ ਦੀ ਗਸ਼ਤ ਨੂੰ ਹੋਰ ਤੇਜ਼ ਕਰਨ ਅਤੇ ਇਲਾਕੇ ਦੇ ਪ੍ਰਮੁੱਖ ਸਥਾਨਾਂ ਤੇ ਪੁਲਿਸ ਨਾਕਾਬੰਦੀ ਸਖਤ ਕਰਨ ਦੇ ਆਦੇਸ਼ ਦਿੱਤੇ ਗਏ। ਡੀਐਸਪੀ ਮਜੀਠਾ ਕੰਵਲਪ੍ਰੀਤ ਸਿੰਘ ਨੇ ਕੁੱਝ ਚੋਣਵੇਂ ਪਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਮਾਗਮਾਂ ਦੌਰਾਨ ਸ਼ਰਾਰਤ ਕਰਨ ਵਾਲਿਆਂ ਜਾਂ ਹਿੰਸਕ ਕਾਰਵਾਈਆਂ ਕਰਨ ਵਾਲੇ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਣ ਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਨ੍ਹਾਂ ਅਨਸਰਾਂ ਨੂੰ ਕਿਸੇ ਕੀਮਤ ਤੇ ਬਖਸਿ਼ਆ ਨਹੀ ਜਾਵੇਗਾ। ਅਮਨ ਕਨੂੰਨ ਦੀ ਸਥਿਤੀ ਹਰ ਹਾਲਤ ਵਿਚ ਬਹਾਲ ਰੱਖੀ ਜਾਵੇਗੀ।

Share this News