ਸੇਵਕ ਜੱਥਾ ਇਸ਼ਨਾਨ ਅੰਮ੍ਰਿਤਵੇਲਾ ਵੱਲੋ ਖਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ ਸਲਾਨਾ ਸਨਮਾਨ ਸਮਾਰੋਹ

4674131
Total views : 5505104

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਸੇਵਕ ਜੱਥਾ ਇਸ਼ਨਾਨ ਅੰਮ੍ਰਿਤਵੇਲਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਭਾਟੀਆ, ਸਹਾਇਕ ਭਾਈ ਗੁਰਜੀਤ ਸਿੰਘ ਗੀਟੂ ਹਲਦੀ ਵਾਲੇ ਦੀ ਸਰਪ੍ਰਸਤੀ ਹੇਠ ਚਾਟੀਵਿੰਡ ਸਥਿਤ ਸ਼ੁਸ਼ੋਭਿਤ ਆਲੀਸ਼ਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਤੇ ਮੁਢ ਕਦੀਮਾਂ ਤੋ ਚਲੀ ਆ ਰਹੀ ਪਰੰਪਰਾ ਅਨੁਸਾਰ ਰੋਜ਼ਾਨਾ ਤਿੰਨ ਪਹਿਰੇ ਇਸ਼ਨਾਨ ਦੀ ਸੇਵਾ ਤੋ ਇਲਾਵਾ ਵੱਖ ਵੱਖ ਸੇਵਾਵਾੰ ਨਿਭਾਉਂਣ ਵਾਲੇ ਲਗਭਗ 1500 ਗੁਰਮੁੱਖਾ ਅਤੇ ਬੀਬੀਆ ਨੂੰ ਮੁੱਖ ਮਹਿਮਾਨ ਸ਼੍ਰੀ ਸੰਦੀਪ ਰਿਸ਼ੀ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਨਾਲ ਗੇਟ ਭਗਤਾਂ ਵਾਲਾ ਸਥਿਤ ਸ਼ਹੀਦ ਉਧਮ ਸਿੰਘ ਯਾਦਗਾਰੀ ਹਾਲ ਵਿਖੇ ਗੁਰੂ ਘਰ ਦੀ ਬਖਸ਼ਿਸ਼ ਪ੍ਸਾਦ ਰੂਪ “ਚ ਵੀਰਾਂ ਨੂੰ ਕੁਰਤੇ ਪਜਾਮਾ ਦਾ ਕੱਪੜਾ ਅਤੇ ਬੀਬੀਆ ਨੂੰ ਖੂਬਸੂਰਤ ਚਪਾਤੀ ਬੌਕਸ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ।

ਲਗਪਗ 1500 ਗੁਰਮੁੱਖਾ ਨੂੰ ਕੀਤਾ ਸਨਮਾਨਿਤ ,ਸਜਾਏ ਗਏ ਧਾਰਮਿਕ ਦੀਵਾਨ

ਸਮਾਰੋਹ ਦੀ ਆਰੰਭਤਾ ਸਰਬਜੀਤ ਸਿੰਘ,ਭਾਈ ਤਰਜਿੰਦਰ ਸਿੰਘ ਦੇ ਰਾਗੀ ਜਥੇ ਵੱਲੋ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ।ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਤੇ ਉਚੇਚੇ ਤੌਰ ਤੇ ਪਹੁੰਚੇ ਭਾਈ ਗੁਰਦੀਪ ਸਿੰਘ ਫਰਾਸ਼ ਨੇ ਅਰਦਾਸ ਦੀ ਸੇਵਾ ਨਿਭਾਈ ਹੁਕਮਨਾਮਾ ਉਪਰੰਤ ਬੜੇ ਅਦਬ ਸਤਿਕਾਰ ਸਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਜ ਅਸਥਾਨ ਤੇ ਪਹੁੰਚਾਉਣ ਉਪਰੰਤ ਵੱਖ ਵੱਖ ਧਾਰਮਿਕ ਸਖਸ਼ੀਅਤਾਂ ਨੇ ਵਾਰੀ ਵਾਰੀ ਸਨਮਾਨ ਪ੍ਰਾਪਤ ਕਰਨ ਵਾਲੇ ਗੁਰਮੁੱਖਾ ਦੀ ਸੇਵਾ ਨੂੰ ਮੁੱਖ ਰੱਖਦਿਆ ਸਨਮਾਨਿਤ ਕੀਤਾ ।ਇਸ ਮੌਕੇ ਹੋਰਨਾ ਤੋ ਇਲਾਵਾ ਭਾਈ ਰਾਜਿੰਦਰ ਸਿੰਘ ਮਹਿਤਾ ਸ੍ ਗੁਰਿੰਦਰ ਪਾਲ ਸਿੰਘ ਗੋਰਾ ਸ੍ ਕਸ਼ਮੀਰ ਸਿੰਘ ਬਰਿਆਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਤਿੰਨੋ ) ਸ੍ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਅਮਰਜੀਤ ਸਿੰਘ ਭਾਟੀਆ ਜਤਿੰਦਰ ਸਿੰਘ ਮੋਤੀ ਭਾਟੀਆ ਸਾਬਕਾ ਕੌਂਸਲਰ (ਦੋਨੋ ) ਸ੍ਰ ਗੁਰਦੀਪ ਸਿੰਘ ਸਲੂਜਾ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੋਲਾ ਜੀ ਸ੍ ਤਲਬੀਰ ਸਿੰਘ ਭਾਈ ਰਜਿੰਦਰ ਸਿੰਘ ਸਾਂਘਾ ਭਾਈ ਗੁਰਦੀਪ ਸਿੰਘ ਫਰਾਸ਼ ਭਾਈ ਸਤਨਾਮ ਸਿੰਘ ਫਰਾਸ਼ ਭਾਈ ਮਨਜੀਤ ਸਿੰਘ ਫਰਾਸ਼ ਗ੍ਰੰਥੀ ਇੰਚਾਰਜ ਸਤਿਨਾਮ ਸਿੰਘ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਸਾਰੇ ) ਅਵਤਾਰ ਸਿੰਘ ਜਸਬੀਰ ਸਿੰਘ ਅਵਤਾਰ ਸਿੰਘ ਰੰਜੂ ਭਾਟੀਆ ਅਮਰਜੀਤ ਸਿੰਘ ਭਾਟੀਆ ਸੰਤੋਖ ਸਿੰਘ ਭਾਟੀਆ ਲਖਵਿੰਦਰ ਸਿੰਘ ਗੁਰਜੀਤ ਸਿੰਘ ਬੌਬੀ ਰਿੰਕੂ ਮੱਤੇਵਾਲ ਸਤਨਾਮ ਸਿੰਘ ਸੁਖਚੈਨ ਸਿੰਘ ਕੁਲਜੀਤ ਸਿੰਘ ਜੋੜਾ ਘਰ ਠੇਕੇਦਾਰ ਅਜੀਤ ਸਿੰਘ ਨਿਤਨੇਮ ਸੇਵਕ ਜਥਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ੍ ਸੁਰਿੰਦਰ ਸਿੰਘ ਗਾਂਧੀ ਸ੍ ਦੀਪ ਸਿੰਘ ਕੰਬੋਜ ਪ੍ਰਧਾਨ ਊਧਮ ਸਿੰਘ ਹਾਲ ਸਤਿੰਦਰ ਬੀਰ ਸਿੰਘ ਜਨਰਲ ਸਕੱਤਰ ਸ੍ ਧਰਮਿੰਦਰ ਸਿੰਘ ਖਟੜਾ ਐੱਸ ਡੀ ਉ ਬਿਜਲੀ ਬੋਰਡ ਮਹੰਤ ਕਰਮਜੀਤ ਸਿੰਘ ਬਿਲਾ ਚਰਨਜੀਤ ਸਿੰਘ ਪੈਟਰੋਲ ਪੰਪ ਵਾਲੇ ਜਗਦੀਪ ਸਿੰਘ ਡਾਕਟਰ ਸਰਬਦੀਪ ਸਿੰਘ ਤਜਿੰਦਰ ਸਿੰਘ ਰੌਕਸੀ ਬਲਜੀਤ ਸਿੰਘ ਬਿੱਟੂ ਬੀਬਾ ਸਰਬਜੀਤ ਕੌਰ ਗੁਰਮੀਤ ਕੌਰ ਸੁਰਿੰਦਰ ਕੌਰ ਮਲਵਿੰਦਰ ਕੌਰ ਮਿਲਨ ਜਸਪ੍ਰੀਤ ਕੌਰ ਸੀਮਾ ਗੋਲਡ ਬਲਜੀਤ ਕੌਰ ਪਰਮਜੀਤ ਕੌਰ ਰਜਵੰਤ ਕੌਰ ਰਵਿੰਦਰ ਕੌਰ ਟੀਚਰ ਮਲਵਿੰਦਰ ਕੌਰ ਜਸਵਿੰਦਰ ਕੌਰ ਜਤਿੰਦਰ ਕੌਰ ਪ੍ਭਜੋਤ ਕੌਰ ਆਦਿ ਤੋ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਦੂਰੋ ਨੇੜਿਓ ਆਉਣ ਵਾਲੀਆ ਸੰਗਤਾ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ਪ੍ਰਬੰਧਕਾ ਵਲੋ ਪਤਵੰਤੇ ਸੱਜਣਾ ਅਤੇ ਵੱਖ ਵੱਖ ਸੇਵਾਵਾ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ।ਮੰਚ ਸੰਚਾਲਨ ਭਾਈ ਗੁਰਜੀਤ ਸਿੰਘ ਗੀਟੂ ਹਲਦੀ ਵਾਲੇ ਨੇ ਸੰਮੂਹ ਸੰਗਤਾ ਵਲੋ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆ ਜੀ ਆਇਆ ਕਿਹਾ।

Share this News