Total views : 5505108
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਜਿਲਾ ਤਰਨ ਤਾਰਨ ਦੇ ਥਾਣਾਂ ਝਬਾਲ ਹੇਠ ਆਂਉਦੇ ਪਿੰਡ ਕੋਟ ਧਰਮ ਚੰਦ ਕਲਾਂ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋਣ ਦਾ ਸਮਾਚਾਰ ਹੈ ਕਿ ਜਿਥੇ ਦੋ ਧਿਰਾਂ ਦਰਮਿਆਨ ਪੁਰਾਣੀ ਰੰਜਿਸ ਤੇ ਚਲਦਿਆਂ ਇਕ ਧਿਰ ਨੇ ਬਾਹਰੋ ਦਰਜਨਾਂ ਨੌਜਵਾਨਾਂ ਨੂੰ ਬੁਲਾ ਕੇ ਜਿਥੇ ਦੂਜੀ ਧਿਰ ਦੇ ਚਾਰ ਤੋ ਵੱਧ ਮੋਟਰਸਾਈਕਲ ਸਾੜਕੇ ਤੇ ਘਰ ਦੀ ਭੰਨਤੋੜ ਕਰਕੇ ਭੰਗੜਾ ਪਾਇਆ ਉਥੇ ਇਸ ਦੀ ਸ਼ੋਸਲ ਮੀਡੀਏ ਤੇ ਵੀਡੀਓ ਵਾਇਰਲ ਹੋਣ ਕਾਰਨ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆਂ ਰਿਹਾ ਹੈ। ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕੋਟ ਧਰਮ ਚੰਦ ਕਲਾ ਵਿਖੇ ਬੀਤੀ ਰਾਤ ਦੋ ਧੜਿਆਂ ਦੀ ਹੋਈ ਲੜਾਈ ਵਿਚ ਜਿੱਥੇ ਜਾਨੀ ਨੁਕਸਾਨ ਹੋਣੋਂ ਤੇ ਬਚ ਗਿਆ ਪਰ ਦੋ ਪਹੀਆ ਵਾਹਨਾਂ ਦੇ ਸਾੜੇ ਜਾਣ ਅਤੇ ਤੋੜ ਭੰਨ ਕਰਨ ਤੋ ਨਕਦੀ ਅਤੇ ਗਹਿਣੇ ਲੁੱਟ ਕੇ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਜਬੀਰ ਸਿੰਘ ਪੁੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਮਾਣੋਚਾਹਲ ਭੱਠੇ ਤੇ ਕੰਮ ਕਰਦਾ ਹੈ ਤੇ ਉਸ ਦੀ ਮਾਤਾ ਪ੍ਰੀਤਮ ਕੌਰ ਤੇ ਭਰਾਂ ਸੋਨਾ ਸਿੰਘ, ਸਵਰਗਵਾਸੀ ਸਰਬਜੀਤ ਸਿੰਘ ਦੇ ਬੱਚੇ ਜੋਬਨਜੀਤ ਸਿੰਘ ਤੇ ਅਰਸ਼ਦੀਪ ਸਿੰਘ ਤੇ ਜਸਬੀਰ ਸਿੰਘ, ਲਖਬੀਰ ਸਿੰਘ ਜੋ ਸਾਰੇ ਹੀ ਭੱਠਿਆਂ ਤੇ ਕੰਮ ਕਰਦੇ ਹਨ ਇਥੇ ਪਿੰਡ ਕੋਟ ਧਰਮ ਚੰਦ ਕਲਾ ਵਿਖੇ ਰਹਿੰਦੇ ਹਨ ਤੇ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਹੀ ਕੁਝ ਲੋਕਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਝਗੜਾ ਹੋਇਆ ਸੀ ਤੇ
ਇਨ੍ਹਾਂ ਹੀ ਲੋਕਾਂ ਨੇ ਸਾਡੇ ਪਰਿਵਾਰ ਦੇ ਚਾਰ ਜੀਆਂ ਨੂੰ ਸੱਟਾਂ ਮਾਰੀਆਂ ਸਨ ਜਿਨ੍ਹਾਂ ਵਿੱਚ ਸੋਨਾ ਸਿੰਘ, ਅਰਸ਼ਦੀਪ ਸਿੰਘ,ਸਿਮਰਨ ਕੌਰ ਤੇ ਲਖਬੀਰ ਸਿੰਘ ਜ਼ਖ਼ਮੀ ਹੋਏ ਸਨ ਜਿਸ ਸਬੰਧੀ ਪੁਲਿਸ ਨੂੰ ਦਰਖਾਸਤ ਵੀ ਦਿਤੀ ਤੇ ਮੈਡੀਕਲ ਰਿਪੋਰਟ ਵੀ ਥਾਣੇ ਪੁੱਜੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਇਹ ਦੁਬਾਰਾ ਇਨ੍ਹਾਂ ਗੁੰਡਾਗਰਦੀ ਨੂੰ ਇੰਜਾਮ ਦਿਤਾ।
ਉਨ੍ਹਾਂ ਕਿਹਾ ਉਕਤ ਲੋਕਾਂ ਨੇ ਜਿਥੇ ਘਰੇਲੂ ਸਮਾਨ ਪੱਖੇ ਫਰਿਜਾ ਤੇ ਬੂਹੇ ਬਾਰੀਆਂ ਤੋੜ ਦਿਤੇ ਤੇ ਉਨ੍ਹਾਂ ਦੇ ਘਰ ਆਏ ਰਿਸ਼ਤੇਦਾਰਾਂ ਦੇ ਮੋਟਰਸਾਈਕਲ ਤਿੰਨ ਸਾੜ ਦਿੱਤੇ ਤੇ ਬਾਕੀ ਚਾਰ ਐਕਟਿਵਾ ਸਕੂਟਰੀ ਸਮੇਤ ਮੋਟਰਸਾਈਕਲਾ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਤੇ ਉਨ੍ਹਾਂ ਅੰਦਰ ਇਕ ਕਮਰੇ ਵਿਚ ਵੜਕੇ ਜਾਨ ਬਚਾਈ ਤੇ ਹਮਲਾਵਰਾ ਦੇ ਸਿਰ ਤੇ ਇਨ੍ਹਾਂ ਜਨੂੰਨ ਸੀ ਕਿ ਸਾਨੂੰ ਮਾਰਨ ਇਕ ਕਮਰੇ ਦਾ ਬੂਹਾ ਵੀ ਤੋੜ ਦਿੱਤਾ ਤੇ ਦੂਸਰੇ ਕਮਰੇ ਦੀ ਕੰਧ ਪਾੜਨ ਤੱਕ ਵੀ ਗਏ ਤੇ ਬਾਹਰ ਲੱਗੇ ਮੋਟਰਸਾਈਕਲ ਸਾੜ ਕੇ ਭੰਗੜਾ ਪਾਉਂਦੇ ਰਹੇ ਜਿਸ ਦੀ ਵੀਡੀਓ ਸੋਸ਼ਿਲ ਮੀਡੀਆ ਦੀ ਸਾਇਟ ਇੰਸਟਾਗ੍ਰਾਮ ਤੇ ਵੀ ਪਾਈ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਤੇ ਬੱਚਿਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਬੀਤੀ ਰਾਤ ਬਾਰ ਬਾਰ ਪੁਲਿਸ ਨੂੰ ਫੂਨ ਕਰਨ ਤੇ ਪੁਲਿਸ ਨੇ ਆਕੇ ਬਾਹਰ ਕੱਢਿਆ ਤੇ ਸਾਡੀ ਜਾਣ ਬਚਾਈ। ਜ਼ਿਕਰਯੋਗ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਵਾਪਰਿਆ । ਇਸ ਸਬੰਧੀ ਐਸ ਐਚ ਓ ਗੁਰਚਰਨ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤਫਤੀਸ਼ ਕਰਨ ਉਪਰੰਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।