Total views : 5505691
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਕਾਰਗਿਲ ਸਹੀਦ ਸਰਤਾਜ ਸਿੰਘ ਸਫੀਪੁਰ ਦਾ ਜਨਮ 21 ਜੂਨ 1980 ਨੂੰ ਮਾਤਾ ਸੁਖਵੰਤ ਦੀ ਕੁੱਖੋ ਪਿਤਾ ਸਵਰਨ ਸਿੰਘ ਦੇ ਘਰ ਹੋਇਆ । ਸ਼ਰਤਾਜ ਸਿੰਘ ਨੇ ਮੁੰਢਲੀ ਵਿਦਿਆ ਪਿੰਡ ਸਫੀਪੁਰ ਤੋ ਪ੍ਰਾਪਤ ਕਰਨ ਉਪੰਰਤ ਮੈਟ੍ਰਿਕ ਸਰਕਾਰੀ ਸੀਨੀਅਰ ਸੈਕੰਡਰੀ ਬੰਡਾਲਾ ਤੋ ਕੀਤੀ । ਸਰਤਾਜ ਛੇਤੀ ਹੀ ਮੈਟ੍ਰਿਕ ਦੀ ਪੜਾਈ ਕਰਨ ਪਿਛੋ ਫੋਜ ਦੀ ਫਸਟ ਸਿੱਖ ਲਾਈਟ ਇੰਨਫੈਟਰੀ ਵਿੱਚ ਬਤੋਰ ਸਿਪਾਹੀ ਭਰਤੀ ਹੋ ਗਿਆ ।
ਛੇ ਮਹੀਨੇ ਫੋਜ ਦੀ ਟ੍ਰੇਨਿੰਗ ਲੈਣ ਉਪੰਰਤ ਉਸ ਦੀ ਡਿਊਟੀ ਪਾਕਿਸਤਾਨ ਵੱਲੋ ਕਾਰਗਿਲ ਵਿਚ ਕੀਤੀ ਘੁਸਪੈਠ ਦੇ ਕਾਰਨ ਕਾਰਗਿਲ ਦੀ ਪਹਾੜੀ ਦਰਾਸ ਦੇ ਖੇਤਰ ਵਿੱਚ ਲੱਗ ਗਈ । ਕਾਰਗਿਲ ਯੁੱਧ ਵਿੱਚ ਇਸ ਸਿਪਾਹੀ ( ਜਾਬਾਜ ) ਯੋਧੇ ਨੇ ਉਸ ਪਹਾੜੀ ਤੇ ਆਪਣੀ ਤਨਦੇਹੀ ਨਾਲ ਡਿਊਟੀ ਕਰਦਿਆ ਦੁਸਮਣ ਨਾਲ ਦੋ – ਦੋ ਹੱਥ ਕਰਦਿਆ ਪਾਕਿ ਫੋਜ ਦੇ ਦੋ ਘੁਸਪੈਠੀਆ ਨੂੰ ਮਾਰ ਮੁਕਾਇਆ । ਜਦੋ ਸਰਤਾਜ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਜਾ ਰਿਹਾ ਸੀ ਤਾ ਦੁਸਮਣ ਨੇ ਲੁਕ ਕੇ ਉਸ ਤੇ ਪਿੱਛੋ ਦੀ ਵਾਰ ਕਰ ਦਿੱਤਾ , ਜਖਮੀ ਹੋਣ ਦੇ ਬਾਵਜੂਦ ਵੀ ਉਸ ਭਾਰਤੀ ਫੋਜ ਦੇ ਜਾਬਾਜ ਯੋਧੇ ਨੇ ਉਸ ਨੂੰ ਬੈਕ ਫਰੰਟ ਤੇ ਢੇਰੀ ਕਰਕੇ ਆਪਣੇ ਦੇਸ ਦੀ ਸਰਜਮੀਨ ਦੀ ਰਾਖੀ ਕਰਦਿਆ ਵੀਰ ਗੱਤੀ ਪ੍ਰਾਪਤ ਕੀਤੀ । ਫਸਟ ਸਿੱਖ ਲਾਇਟ ਇੰਨਫੈਟਰੀ ਦੇ ਸਿਪਾਹੀ ਸਰਤਾਜ ਸਿੰਘ ਦੇ ਪਰਿਵਾਰ ਵੱਲੋ ਹਰ ਸਾਲ ਦੀ ਤਰਾ ਉਸ ਮਹਾਨ ਯੋਧੇ ਦੀ ਯਾਦ ਨੂੰ ( ਨਮਨ ) ਕਰਦਿਆ ਉਸ ਦੇ ਵੱਡੇ ਭਰਾ ਸਰਪੰਚ ਦਿਲਬਾਗ ਸਿਘ ਸਫੀਪੁਰ ਤੇ ਭਰਾ ਦਲਜੀਤ ਸਿੰਘ ਸੁਪਰਡੈਟ ਸਿਵਲ ਸਰਜਨ ਅੰਮ੍ਰਿਤਸਰ ਦੇ ਨਾਲ ਸਮੇਤ ਪਰਿਵਾਰ ਨੇ ਸਹੀਦ ਨੂੰ ਯਾਦ ਕਰਦਿਆ ਨਿਘੀਆ ਸਰਧਾਜਲੀਆ ਅਰਪਿਤ ਕੀਤੀਆ ।