Total views : 5506047
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਅੰਮ੍ਰਿਤਸਰ ਦੇ ਪ੍ਰਧਾਨ ਹਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਸ੍ਰੀ ਤਲਵਾੜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਸੌਂਪਿਆ । ਜਿੱਸ ਵਿੱਚ ਪਟਵਾਰੀਆਂ ਨੇਂ ਕਿਹਾ ਕਿ 2020 ਤੋਂ ਚਲੀ ਆ ਰਹੀ ਸਾਡੀ ਮੰਗ ਕਿ ਪਟਵਾਰ ਟ੍ਰੇਨਿੰਗ ਦਾ ਸਮਾਂ ਘਟਾ ਕੇ 9 ਮਹੀਨੇ ਪਲੱਸ 3 ਮਹੀਨੇ ਕਰਨ ਅਤੇ ਟ੍ਰੇਨਿੰਗ ਦੇ ਸਮੇਂ ਨੂੰ ਨੌਕਰੀ ਦਾ ਹਿਸਾ ਬਣਨ ਦੇ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ । ਪ੍ਰੰਤੂ ਪਿੱਛਲੇ ਲੰਘੇ ਦਿਨਾਂ ਵਿੱਚ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਟ੍ਰੇਨਿੰਗ ਰੂਲਾ ਦੇ ਨੋਟੀਫਿਕੇਸ਼ਨ ਸਬੰਧੀ ਹੁਕਮ ਜਾਰੀ ਕਰਦਿਆਂ ਇੱਸ ਨੂੰ ਖਾਰਜ਼ ਕੀਤਾ ਗਿਆ । ਜਿੱਸ ਕਾਰਣ ਪਟਵਾਰੀ ਜਮਾਤ ਵਿੱਚ ਭਾਰੀ ਰੋਸ ਹੈ ।
ਇਸ ਦੌਰਾਨ ਪਰਧਾਨ ਸਮਰਾ ਨੇ ਅੱਗੇ ਕਿਹਾ ਕਿ ਪਟਵਾਰ ਯੂਨੀਅਨ ਨੇ ਚੱਲਦੇ ਸੰਘਰਸ਼ ਨੂੰ ਇੱਸ ਕਰਕੇ ਵਾਪਸ ਲਿਆ ਸੀ ਤਾਂ ਕਿ ਪਟਵਾਰ ਟ੍ਰੇਨਿੰਗ ਨੂੰ ਘਟਾ ਕੇ ਨੌਕਰੀ ਦਾ ਹਿਸਾ ਬਣਾਇਆ ਜਾਵੇ ਅਤੇ ਪਟਿਆਲਾ ਵਿਖੇ ਸਰਕਾਰ ਦਰਮਿਆਨ ਇਹ ਸਮਝੌਤਾ 2022 ਵਿੱਚ ਹੋਇਆ ਸੀ ।
ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਵਿਰੁੱਧ ਕਾਰਵਾਈ ਕਰਦਿਆਂ ਇਹ ਨਵੇਂ ਬਣੇ ਟ੍ਰੇਨਿੰਗ ਰੂਲ ਤੇ ਟ੍ਰੇਨਿੰਗ ਨੂੰ ਸਰਵਿਸ ਦਾ ਹਿੱਸਾ ਬਣਾ ਕੇ ਪਿੱਛਲੇ ਬੈਚ ਦੇ ਹਾਜ਼ਰ ਪਟਵਾਰੀਆਂ ਉੱਪਰ ਵੀ ਲਾਗੂ ਕੀਤਾ ਜਾਵੇ ।
ਇਸ ਮੌਕੇ ਜਨਰਲ ਸਕੱਤਰ ਜਲਵਿੰਦਰ ਸਿੰਘ, ਤਹਿਸੀਲ ਪਰਧਾਨ ਆਗਿਆਪਾਲ ਸਿੰਘ, ਗੁਰਨਾਮ ਸਿੰਘ ਖਜ਼ਾਨਚੀ,ਸ਼ੁਭਾਸ਼ ਸ਼ਰਮਾਂ , ਜਿਗਰਦੀਪ ਸਿੰਘ, ਹਰਚੰਦ ਸਿੰਘ ਆਦਿ ਹਾਜ਼ਰ ਸਨ ।