ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ `ਚ ਨਵੇਂ ਸੈਸ਼ਨ ਦੇ ਸ਼ੁਭ-ਆਰੰਡ `ਤੇ ਵਿਸ਼ੇਸ਼ ਹਵਨ ਦਾ ਆਯੋਜਨ

4674280
Total views : 5505362

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ

ਬੀ.ਬੀ.ਕੇ ਡੀ.ਏ. ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ `ਚ ਨਵੇਂ ਸੈਸ਼ਨ 2023-24 ਦੇ ਸ਼ੁਭ-ਆਰੰਭ `ਤੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜਜਮਾਨ ਦੇ ਰੂਪ ਵਿੱਚ ਉਪਸਥਿਤ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ `ਚ ਨਵੇਂ ਸੈਸ਼ਨ ਦੇ ਸ਼ੁੱਭ ਆਰੰਭ `ਤੇ ਸ਼ੁੱਭ-ਕਾਮਨਾਵਾਂ ਦਿੰਦਿਆਂ ਹੋਇਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵੇਂ ਸੈਸ਼ਨ `ਚ ਕਾਲਜ ਕਾਮਯਾਬੀ ਦੀਆਂ ਉੱਚੀਆਂ ਬੁਲੰਦੀਆਂ ਛੂਹੇ। ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਅੰਦਰ ਮੌਜੂਦ ਪੰਜ ਵਿਕਾਰਾਂ ਨਾਲ ਨਿਰੰਤਰ ਸੰਘਰਸ਼ ਕਰਨਾ ਪੈਂਦਾ ਹੈ।

ਪਰਮਾਤਮਾ ਦੇ ਭਜਨ ਅਤੇ ਸਿਮਰਨ ਨਾਲ ਹੀ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੱਤ ਸੰਗਤ ਨਾਲ ਮਨੁੱਖ ਆਪਣੇ ਜੀਵਨ `ਚ ਅਧਿਆਤਮਕ ਉੱਨਤੀ ਕਰਕੇ ਠੀਕ ਮਾਰਗ ਧਾਰਨ ਕਰ ਸਕਦਾ ਹੈ। ਉਹਨਾਂ ਨੇ ਕਾਲਜ ਦੇ ਅਧਿਆਪਕਾਂ ਨੂੰ ਨਵੇਂ ਸੈਸ਼ਨ `ਚ ਉਤਸ਼ਾਹ ਅਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ, ਉਹਨਾਂ ਨੇ ਕਿਹਾ ਕਿ ਆਰਿਆ ਸਮਾਜ ਦੇ ਦੱਸ ਨਿਯਮਾਂ ਨੂੰ ਆਪਣੇ ਜੀਵਨ `ਚ ਧਾਰਨ ਕਰੋ।
ਇਸ ਮੌਕੇ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੱਤਾ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਨਰਿਦਰ ਕੁਮਾਰ ਅਤੇ ਸ੍ਰੀ ਵਿਜੇ ਮਹਿਕ ਦੁਆਰਾ ਮਨਮੋਹਕ ਭਜਨ ‘ਮੇਰੇ ਮਨ ਕੇ ਗੋਪਾਲ ਜਪੋ ਓਮ ਜਪੋ ਓਮ’ ਦੀ ਪ੍ਰਸਤੁਤੀ ਕੀਤੀ ਗਈ। ਇਸ ਮੌਕੇ ਕਰਨਲ ਵੇਦ ਮਿੱਤਰ, ਮੈਂਬਰ, ਆਰਿਆ ਸਮਾਜ, ਪ੍ਰਿੰਸੀਪਲ ਪਲਵੀ ਸੇਠੀ, ਡੀ.ਏ.ਵੀ ਪਬਲਿਕ ਸਕੂਲ, ਕਾਲਜ ਦੇ ਆਫਿਸ ਬੀਅਰਰਜ਼, ਆਰਿਆ ਯੁਵਤੀ ਸਭਾ ਦੇ ਮੈਂਬਰ, ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ। ਅੰਤ ਵਿੱਚ ਪਰਸ਼ਾਦ ਵੰਡ ਕੇ ਹਵਨ ਯੱਗ ਦਾ ਸਮਾਪਨ ਹੋਇਆ।

Share this News