ਪੁਲਿਸ ਕਮਿਸ਼ਨਰ ਦੀ ਅਧਿਕਾਰੀਆਂ ਨੂੰ ਨਸੀਹਤ. ਏ.ਸੀ ਰੂਮ ਛੱਡੋ ਜਨਤਕ ਮੀਟਿੰਗਾਂ ‘ਚ ਰੁਝੋ

4729613
Total views : 5597721

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ.ਬਿਊਰੋ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਸਵੇਰੇ ਪੁਲਿਸ ਲਾਈਨਜ਼ ਵਿਖੇ ਅਧਿਕਾਰੀਆਂ ਨਾਲ ਪਰੇਡ ਵਿੱਚ ਹਿੱਸਾ ਲਿਆ। ਇਸ ਦੌਰਾਨ ਪਿਛਲੇ ਦਿਨੀਂ ਪੁਲਿਸ ਕਮਿਸ਼ਨਰ ਵੱਲੋਂ ਬਣਾਈ ਗਈ 30 ਅਫ਼ਸਰਾਂ ਦੀ ਸੂਚੀ, ਜਿਨ੍ਹਾਂ ਨੂੰ ਡੀਜੀਪੀ ਡਿਸਕ ਮਿਲਣੀ ਸੀ ਨੂੰ ਡਿਸਕ ਦਿੱਤੇ ਤੇ 114 ਪ੍ਰਸ਼ੰਸ਼ਾ ਪੱਤਰ ਵੰਡੇ ਗਏ।

ਪੁਲਿਸ ਮੁਲਾਜ਼ਮਾਂ ਨੂੰ 4 ਲੱਖ 35 ਹਜ਼ਾਰ ਦਾ ਨਕਦ ਇਨਾਮ ਵੀ ਵੰਡਿਆ ਗਿਆ। ਕਮਿਸ਼ਨਰ ਸਿੱਧੂ  ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਪੁਲਿਸ ਪੂਰੀ ਦੁਨੀਆ ਵਿੱਚ ਬਿਹਤਰ ਕੰਮ ਲਈ ਮੰਨੀ ਜਾਂਦੀ ਹੈ। 

 ਪਰ ਅਜੇ ਵੀ ਪੁਲਿਸ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਰਮੀ ਤਾਂ ਹਰ ਕੋਈ ਮਹਿਸੂਸ ਕਰਦਾ ਹੈ, ਪਰ ਹੁਣ ਏਸੀ ਕਮਰੇ ਛੱਡ ਕੇ ਲੋਕਾਂ ਵਿੱਚ ਜਨਤਕ ਮੀਟਿੰਗਾਂ ਕਰਨ ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ। ਪੁਲਿਸ ਕਮਿਸ਼ਨਰ ਸਿੱਧੂ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਚੋਰੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ- ਜੇਕਰ ਕਿਸੇ ਇਲਾਕੇ ਵਿੱਚ ਕਿਸੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਜਾਂ ਚੇਨ ਖੋਹ ਲਈਆਂ ਜਾਂਦੀਆਂ ਹਨ ਤਾਂ ਉਸ SHO ਨੂੰ ਉਦੋਂ ਤੱਕ ਨਹੀਂ ਸੌਣਾ ਚਾਹੀਦਾ ਜਦੋਂ ਤੱਕ ਖੋਹ ਕਰਨ ਵਾਲਾ ਸਲਾਖਾਂ ਪਿੱਛੇ ਨਹੀਂ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਪੁਲਿਸ ਉਨ੍ਹਾਂ ਲਈ ਹਮੇਸ਼ਾ ਤਿਆਰ ਹੈ।
Share this News