Total views : 5506024
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
-ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਦੀਆਂ ਦੋ ਸਾਬਕਾ ਵਿਦਿਆਰਥਣਾਂ ਇਵਰਾਜ ਕੌਰ ਤੇ ਪ੍ਰਭਸਿਮਰਨ ਕੌਰ ਨੂੰ ਏਅਰ ਫੋਰਸ ਅਕੈਡਮੀ ਡੰਡੀਗਲ ਹੈਦਰਾਬਾਦ ਤੋਂ ਸਿਖਲਾਈ ਹਾਸਲ ਕਰਨ ਤੋਂ ਬਾਅਦ ਅੱਜ ਭਾਰਤੀ ਹਵਾਈ ਸੈਨਾ ‘ਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ, ਭਾਰਤੀ ਹਵਾਈ ਸੈਨਾ ‘ਚ ਫਲਾਇੰਗ ਅਫ਼ਸਰ ਰੋਪੜ ਦੀ ਇਵਰਾਜ ਕੌਰ ਤੇ ਗੁਰਦਾਸਪੁਰ ਦੀ ਪ੍ਰਭਸਿਮਰਨ ਕੌਰ ਹੈਦਰਾਬਾਦ ਤੋਂ ਟ੍ਰੇਨਿੰਗ ਕਰਨ ਦੇ ਬਾਅਦ ਭਾਰਤੀ ਹਵਾਈ ਫੌਜ ‘ਚ ਫਲਾਇੰਗ ਅਫਸਰ ਬਣੀਆਂ ਹਨ। ਉੁਨ੍ਹਾਂ ਦੀ ਇਸ ਉਪਲਬਧੀ ਨਾਲ ਪਰਿਵਾਰ ਹੀ ਨਹੀਂ ਪੂਰੇ ਸੂਬੇ ਨੂੰ ਮਾਣ ਹੈ। ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਮੋਹਾਲੀ ਦੀਆਂ ਇਹ ਵਿਦਿਆਰਥਣਾਂ ਰਹਿ ਚੁੱਕੀਆਂ ਹਨ।
ਪੰਜਾਬ ਦੇ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਦੇ ਟ੍ਰੇਨਿੰਗ ਮੰਤਰੀ ਅਮਨ ਅਰੋੜਾ ਨੇ ਦੋਵੇਂ ਮਹਿਲਾ ਅਫਸਰਾਂ ਨੂੰ ਵਧਾਈ ਦਿੱਤੀ ਹੈ।
ਫਲਾਇੰਗ ਅਫਸਰ ਇਵਰਾਜ ਫਲਾਇੰਗ ਬ੍ਰਾਂਚ ਵਿਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ ਜਦੋਂਕਿ ਇਵਰਾਜ ਦੇ ਪਿਤਾ ਜਸਪ੍ਰੀਤ ਸਿੰਘ ਕਿਸਾਨ ਹਨ। ਦੂਜੇ ਪਾਸੇ ਫਲਾਇੰਗ ਅਫਸਰ ਪ੍ਰਭਸਿਮਰਨ ਕੌਰ ਦੇ ਪਿਤਾ ਪਰਮਜੀਤ ਸਿੰਘ ਵੀ ਕਿਸਾਨ ਹਨ। ਪ੍ਰਭਸਿਰਮਨ ਦੀ ਨਿਯੁਕਤੀ ਹਵਾਈ ਫੌਜ ਦੀ ਐਜੂਕੇਸ਼ਨ ਬ੍ਰਾਂਚ ਵਿਚ ਹੋਵੇਗੀ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 4 ਕੈਡੇਟ ਭਾਰਤੀ ਹਵਾਈ ਫੌਜ ਵਿਚ ਕਮਿਸ਼ਨ ਅਫਸਰ ਬਣੇ ਹਨ। ਚਾਰੋਂ ਕੈਡੇਟਸ ਵਿਚ ਈਸ਼ਾਨ ਬਖਸ਼ੀ, ਮਨਰਾਜ ਸਿੰਘ ਸਾਹਨੀ, ਹਰਸ਼ਿਤ ਬਖਸ਼ੀ ਤੇ ਅਰਮਾਨਦੀਪ ਸਿੰਘ ਸ਼ਾਮਲ ਹਨ।