Total views : 5505534
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਲੁਧਿਆਣਾ ’ਚ ਸਾਢੇ ਅੱਠ ਕਰੋੜ ਦੀ ਲੁੱਟ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ਼ ਡਾਕੂ ਹਸੀਨਾ ਨੂੰ ਸਿਕੰਜੇ ’ਚ ਕਰਨ ਲਈ ਪੁਲਿਸ ਨੇ ਫ਼ਰੂਟੀ ਪਲਾਨ ਬਣਾਇਆ ਸੀ।ਪੁਲਿਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਦੋਵੇ ਮਨਦੀਪ ਕੌਰ ਤੇ ਉਸਦਾ ਪਤੀ ਹਰਿਦੁਆਰ ਤੋਂ ਬਾਅਦ ਹੇਮਕੁੰਡ ਸਾਹਿਬ ਗਏ ਹਨ। ਜਿਸ ਤੋਂ ਬਾਅਦ ਪੁਲਿਸ ਸਿਵਲ ਕੱਪੜਿਆਂ ’ਚ ਉਨ੍ਹਾਂ ਦਾ ਪਿੱਛਾ ਕਰਨ ਲੱਗੀ, ਪਰ ਉੱਥੇ ਜ਼ਿਆਦਾ ਠੰਡ ਹੋਣ ਕਾਰਨ ਯਾਤਰੂਆਂ ਨੇ ਮੂੰਹ ਢੱਕੇ ਹੋਏ ਸਨ, ਜਿਸ ਕਾਰਨ ਪੁਲਿਸ ਨੂੰ ਦੋਸ਼ੀਆਂ ਦੀ ਪਹਿਚਾਣ ਕਰਨ ’ਚ ਮੁਸ਼ਕਿਲ ਆ ਰਹੀ ਸੀ।ਉਸ ਨੂੰ ਫੜਨ ਦੀ ਮੁਹਿੰਮ ਦੀ ਅਗਵਾਈ ਇੰਸਪੈਕਟਰ ਬੇਅੰਤ ਜੁਨੇਜਾ ਨੇ ਕੀਤੀ।
ਜਿਵੇਂ ਹੀ ਮੋਨਾ ਆਪਣੇ ਪਤੀ ਨਾਲ ਫਰੂਟੀ ਲੈਣ ਲਈ ਕਤਾਰ ‘ਚ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ
ਧਾਰਮਕ ਸਥਾਨ ‘ਤੇ ਭੀੜ ਹੋਣ ‘ਤੇ ਮੁਲਜ਼ਮਾਂ ਨੂੰ ਫੜਨਾ ਵੱਡੀ ਚੁਣੌਤੀ ਸੀ। ਇੰਸਪੈਕਟਰ ਬੇਅੰਤ ਨੇ ਦਸਿਆ ਕਿ ਇਨਸਾਨ ਹੋਣ ਦੇ ਨਾਤੇ ਅਸੀਂ ਮੋਨਾ ਨੂੰ ਧਾਰਮਕ ਸਥਾਨ ‘ਤੇ ਮੱਥਾ ਟੇਕਣ ਦਾ ਮੌਕਾ ਦਿਤਾ| ਪਰ ਸਾਡੀ ਇਸ ‘ਤੇ ਪੂਰੀ ਨਜ਼ਰ ਸੀ।ਜਿਸ ਤੋਂ ਬਾਅਦ ਪੁਲਿਸ ਨੇ ਉਸ ਧਾਰਮਿਕ ਸਥਾਨ ਦੇ ਬਾਹਰ ਫਰੂਟੀਆਂ ਦਾ ਲੰਗਰ ਲਗਾਇਆ। ਇਥੇ ਜਿਵੇਂ ਹੀ ਮੋਨਾ ਆਪਣੇ ਪਤੀ ਨਾਲ ਫਰੂਟੀ ਲੈਣ ਲਈ ਕਤਾਰ ‘ਚ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।60 ਘੰਟਿਆਂ ਵਿਚ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਭ ਤੋਂ ਪਹਿਲਾਂ ਸੀ.ਐਮ.ਐਸ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਸਿੰਘ ਮਨੀ ਨੂੰ ਗ੍ਰਿਫ਼਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।