ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦਾ ਆਪਣੇ ਕਰਮਚਾਰੀਆਂ ਲਈ ਤਪਦੀ ਗਰਮੀ ਵਿੱਚ ਡਿਊਟੀ ਦੌਰਾਨ ਬਚਾਓ ਦਾ ਇਕ ਹੋਰ ਉਪਰਾਲਾ

4674761
Total views : 5506052

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਕਮਿਸ਼ਨਰ ਸ: ਨੌਨਿਹਾਲ ਸਿੰਘ ਆਈ.ਪੀ.ਐਸ ਵਲੋ ਬਤੌਰ ਕਮਿਸ਼ਨਰ ਦਾ ਕਾਰਜਭਾਰ ਸੰਭਾਲਦਿਆਂ ਹੀ ਸਭ ਤੋ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ‘ਚ ਟਰੈਫਿਕ ਪ੍ਰਬੰਧਾਂ ਦੇ ਸੁਧਾਰ ਵਿੱਚ ਅਹਿਮ ਤਬਦੀਲੀਆਂ ਲਿਆ ਕੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਤੋ ਰਾਹਤ ਦੁਆਈ ਹੈ, ਉਥੇ ਇਸ ਕੰਮ ‘ਚ ਲੱਗੇ ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਵੀ ਅਹਿਮ ਉੋਪਰਾਲੇ ਕੀਤੇ ਹਨ।
ਛੱਤਰੀਆਂ ਵੰਡਣ ਤੋ ਬਾਅਦ ਧੁੱਪ ਤੋ ਬੱਚਣ ਲਈ ਵੰਡੀਆਂ ਐਨਕਾਂ
ਜਿਸ ਤਾਹਿਤ ਜਿਥੇ ਪਿਛਲੇ ਦਿਨੀ ਪੁਲਿਸ ਕਰਮਚਾਰੀਆਂ ਨੂੰ ਗਰਮੀ ਤੋ ਬੱਚਣ ਲਈ ਛੱਤਰੀਆਂ ਵੰਡੀਆਂ ਗਈਆਂ ਸਨ. ਉਥੇ ਅੱਜ ਸ੍ਰੀਮਤੀ ਵਤਸਲਾਂ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਸ੍ਰੀਮਤੀ ਪਲਵਿੰਦਰ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਡਾ. ਦਮਨਜੋਤ ਸਿੰਘ, ਪ੍ਰੀਤ ਓਪਟੀਕਲ ਕਲੀਨਿਕ, ਮਜੀਠਾ ਰੋਡ,ਅੰਮ੍ਰਿਤਸਰ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਵਾਇਆ ਗਿਆ। ਇਸ ਕੈਂਪ ਦੌਰਾਨ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਜੋਕਿ ਸਾਰਾ ਦਿਨ ਤੱਪਤੀ ਧੁੱਪ ਵਿੱਚ ਸੜਕਾਂ ਤੇ ਖੜ੍ਹ ਕੇ ਟਰੈਫਿਕ ਨੂੰ ਰੈਗੂਲੇਟ ਕਰਦੇ ਹਨ। ਜਿਸ ਕਾਰਨ ਵਹੀਕਲਾਂ ਦੇ ਧੂੰਏ ਕਾਰਨ ਉਹਨਾਂ ਦੀਆਂ ਅੱਖਾਂ ਨੂੰ ਕਈ ਤਰ੍ਹਾ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਕੈਂਪ ਦੋਰਾਨ ਟਰੈਫਿਕ ਪੁਲਿਸ ਦੇ ਕਰੀਬ 90 ਕਮਚਾਰੀਆਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ ਉਹਨਾਂ ਦੀ ਨਜ਼ਰ ਟੈਸਟ ਵੀ ਕੀਤੀ ਗਈ। ਇਸਤੋਂ ਇਲਾਵਾ ਟਰੈਫਿਕ ਪੁਲਿਸ ਕਰਮਚਾਰੀਆ ਨੂੰ ਡਿਊਟੀ ਦੌਰਾਨ ਧੁੱਪ ਤੋਂ ਬਚਾਓ ਲਈ ਕਰੀਬ 120 ਐਨਕਾਂ ਵੀ ਵੰਡੀਆਂ ਗਈਆਂ ਤਾਂ ਜੋ ਉਹਨਾਂ ਨੂੰ ਡਿਊਟੀ ਕਰਦੇ ਸਮੇਂ ਅੱਖਾਂ ਦੀ ਕਿਸੇ ਕਿਸਮ ਦੀ ਬਿਮਾਰੀ ਤੋ ਬਚਾਓ ਹੋ ਸਕੇ।
Share this News