ਬੀ. ਬੀ. ਕੇ. ਡੀ. ਏ. ਵੀ. ਕਾਲਜੀਏਟ ਸਕੂਲ ਦੀ ਮਿਲਨਦੀਪ ਕੌਰ ਵੱਲੋਂ ਪੀ.ਐਸ.ਈ.ਬੀ, ਦੀ 12ਵੀਂ (ਕਾਮਰਸ) ਦੀ ਪ੍ਰੀਖਿਆ `ਚ ਅੰਮ੍ਰਿਤਸਰ ਜ਼ਿਲ੍ਹੇ `ਚ ਪਹਿਲਾ ਸਥਾਨ ਹਾਸਲ

4676517
Total views : 5508845

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀ. ਬੀ. ਕੇ. ਡੀ. ਏ. ਵੀ. ਕਾਲੇਜੀਏਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼, ਅੰਮ੍ਰਿਤਸਰ ਦੀ ਪਲੱਸ ਟੂ ਕਾਮਰਸ ਦੀ ਵਿਦਿਆਰਥਣ ਮਿਲਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ `ਚ 485/500 (97%) ਅੰਕ ਪ੍ਰਾਪਤ ਕਰਕੇ ਅੰਮ੍ਰਿਤਸਰ ਜ਼ਿਲ੍ਹੇ `ਚ ਪਹਿਲਾ ਸਥਾਨ ਅਤੇ ਰਾਜ ਵਿੱਚ 15ਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਬਾਰ੍ਹਵੀਂ ਕਲਾਸ ਦੀ ਇਸ ਪ੍ਰੀਖਿਆ *ਚ ਕਾਲਜ ਦੀਆਂ 13 ਵਿਦਿਆਰਥਣਾਂ ਨੇ 90% ਤੋਂ ਵੀ ਜ਼ਿਆਦਾ ਅੰਕ ਅਤੇ 50 ਵਿਦਿਆਰਥਣਾਂ ਨੇ 80% ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ।


ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਬੋਰਡ ਦੀ ਪ੍ਰੀਖਿਆ `ਚ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਵੀ ਸ਼ੁਭ-ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਸਕੂਲ ਦੇ ਸਟਾਫ ਮੈਂਬਰਾਂ ਦੁਆਰਾ ਵਿਿਦਆਰਥਣਾਂ ਨੂੰ ਕਰਵਾਈ ਸਖ਼ਤ ਮਿਹਨਤ ਅਤੇ ਸਹੀ ਦਿਸ਼ਾ `ਚ ਮਾਰਗ ਦਰਸ਼ਨ ਕਰਨ ਲਈ ਵਧਾਈ ਦਿੱਤੀ।
ਮਿਸ ਕਿਰਨ ਗੁਪਤਾ, ਮੁਖੀ, ਪੀ.ਜੀ. ਡਿਪਾਰਟਮੈਂਟ ਆਫ ਕੰਪੀਊਟਰ ਸਾਈਂਸ, ਡਾ. ਸ਼ੈਲੀ ਜੱਗੀ, ਡੀਨ, ਮੀਡੀਆ ਅਤੇ ਪ੍ਰੋ. ਅਨੁਰਾਗ ਗੁਪਤਾ, ਕੋ-ਆਰਡੀਨੇਟਰ ਕਾਲਜੀਏਟ ਸਕੂਲ, ਪ੍ਰੋ. ਅਸ਼ੋਕ ਮਲਹੋਤਰਾ, ਨੋਡਲ ਅਫਸਰ, ਕਾਲਜੀਏਟ ਸਕੂਲ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Share this News