ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਮੁਹਿੰਮ ਤੇਜ

4676214
Total views : 5508434

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

  ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ  ਨੇ ਪੰਜਾਬ ਸਰਕਾਰ  ਅਤੇ ਡਾਇਰੈਕਟਰ ਖੇਤੀਬਾੜੀ ਡਾ ਗੁਰਵਿੰਦਰ ਸਿੰਘ ਖਾਲਸਾ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ  ਤੇ ਏ ਓ ਸ ਹਰਪ੍ਰੀਤ ਸਿੰਘ ਦੀ  ਅਗਵਾਈ ਵਿੱਚ  ਅੱਜ  ਇਥੇ ਜ਼ਿਲੇ ਦੇ ਬਲਾਕ ਦੇ ਸਰਕਲ ਦੇ ਪਿੰਡਾਂ ਦਾ ਦੌਰਾ ਕਰਕੇ  ਗੱਲ਼ ਕਰਦਿਆ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਤਕਨੀਕ ਨਾਲ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਝੋਨੇ ਦੀ ਫਸਲ ਬੀਜਣ ਨਾਲ  15-20 ਫ਼ੀਸਦੀ  ਪਾਣੀ ਦੀ ਬਚਤਜਮੀਨਦੋਜ਼ ਪਾਣੀ ਦਾ 10-12 ਫ਼ੀਸਦੀ ਜ਼ਿਆਦਾ ਰੀਚਾਰਜਮਜਦੂਰੀ ਦੀ ਬਚਤਫਸਲ ਤੇ ਬਿਮਾਰੀਆਂ ਦਾ ਘੱਟ ਹਮਲਾਝੋਨੇ ਦੀ ਪਰਾਲੀ ਦਾ ਪ੍ਰਬੰਧ ਸੌਖਾ ਅਤੇ ਖੇਤ ਜਲਦੀ ਵਿਹਲਾ ਹੋਣ ਕਰਕੇਕਣਕ ਲਈ ਖੇਤ ਸੌਖਾ ਤਿਆਰ ਹੋਣ ਵਰਗੇ ਕਈ ਫਾਇਦੇ ਹਨ।ਇਸ ਮੌਕੇ  ਵਿਸ਼ੇਸ਼ ਤੌਰ ਤੇ ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲਸੰਦੀਪ ਸਿੰਘ ਸਬ ਇੰਸਪੈਕਟਰ ਆਦਿ ਅਧਿਕਾਰੀ ਕਰਮਚਾਰੀ ਤੇ ਕਿਸਾਨ ਹਾਜ਼ਰ ਸਨ।ਉੱਦਮੀ ਕਿਸਾਨਾਂ ਵਲੋਂ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿਥੇ ਪਾਣੀ ਦੀ ਬੱਚਤ ਕੀਤੀ ਗਈਉਥੇ ਵਾਧੂ ਖ਼ਰਚਾ ਵੀ ਘਟਾਇਆ ਗਿਆ  ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ   ਨੇ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ

Share this News