ਸਾਬਕਾ ਵਧਾਇਕ ਹਰਮੀਤ ਸਿੰਘ ਸੰਧੂ ਦੇ ਪਿਤਾ ਸੁਰਜੀਤ ਸਿੰਘ ਸੰਧੂ ਦਾ ਤਰਨ ਤਾਰਨ ਵਿਖੇ ਹੋਇਆ ਅੰਤਿਮ ਸਸਕਾਰ!ਵੱਡੀ ਗਿਣਤੀ ਵਿੱਚ ਪੁੱਜੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਤੇ ਆਗੂ

4674280
Total views : 5505362

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਹਲਕਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ,ਮੈਬਰ ਪਾਰਲੀਮੈਟ ਸ: ਗੁਰਜੀਤ ਸਿੰਘ ਔਜਲਾ ਸਮੇਤ ਮਜੀਠੀਆ ,ਵਲਟੋਹਾ, ਪੱਖੋਕੇ,ਬ੍ਰਹਮਪੁਰਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਇਸ ਮੌਕੇ ਕੀਤੀ ਸ਼ਿਕਰਤ
ਤਰਨਤਾਰਨ /ਲਾਲੀ ਕੈਰੋਂ,ਜਸਬੀਰ ਲੱਡੂ
ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਪਿਤਾ ਸੁਰਜੀਤ ਸਿੰਘ ਸੰਧੂ ਜੋਕਿ ਦੋ ਦਿਨ ਪਹਿਲਾਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਦੇਸ਼ ਤੋ ਪੁੱਜਣ ਉਪਰੰਤ ਸ.ਸੁਰਜੀਤ ਸਿੰਘ ਸੰਧੂ ਦਾ ਅੰਤਮ ਸੰਸਕਾਰ ਸੱਚਖੰਡ ਰੋਡ ਤਰਨਤਾਰਨ ਵਿਖੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਇਸ ਮੌਕੇ ਸ.ਸੁਰਜੀਤ ਸਿੰਘ ਸੰਧੂ ਦੀ ਉਨ੍ਹਾਂ ਦੇ ਗ੍ਰਹਿ ਤਰਨਤਾਰਨ ਤੋਂ ਸ਼ੁਰੂ ਹੋਈ ਅੰਤਿਮ ਯਾਤਰਾ ਵਿੱਚ ਇਲਾਕੇ ਭਰ ਚੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਰਾਜਨੀਤਕ, ਸਮਾਜਕ, ਧਾਰਮਕ ਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ  ਸਰਦਾਰ ਸੁਰਜੀਤ ਸਿੰਘ ਸੰਧੂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਦਿਖਾਈ।
ਇਸ ਮੌਕੇ ਪੁੱਜੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ,ਮੈਬਰ ਪਾਰਲੀਮੈਟ ਸ: ਗੁਰਜੀਤ ਸਿੰਘ ਔਜਲਾ, ਸ: ਗੁਰਪ੍ਰਤਾਪ ਸਿੰਘ ਟਿੱਕਾ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਵਿੰਦਰਪਾਲ ਸਿੰਘ ਪੱਖੋਕੇ,ਸਾਬਕਾ ਜਾਇੰਟ ਡਾਇਰੈਕਟਰ ਲਿਟੀਗੇਸ਼ਨ ਤੇ ਪ੍ਰਾਸੀਕਿਊਸਨ ਸ: ਸਲਵਿੰਦਰ ਸਿੰਘ ਸੱਗੂ,ਸ: ਕਰਮਜੀਤ ਸਿੰਘ ਢਿਲੋ, ਵਿੱਕੀ ਪੰਜਵੜ੍ਹ.ਸਾਬਕਾ ਚੇਅਰਮੈਨ ਸ: ਹਰਵੰਤ ਸਿੰਘ ਝਬਾਲ, ਸ: ਮਨਜੀਤ ਸਿੰਘ ਝਬਾਲ, ਗੁਰਬੀਰ ਸਿੰਘ,ਕਾਕਾ ਛਾਪਾ.,ਸਾਬਕਾ ਚੇਅਰਮੈਨ  ਗੁਰਮਿੰਦਰ ਸਿੰਘ ਰਟੌਲ, ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਸਾਬਕਾ ਪ੍ਰਧਾਨ ਨਗਰ ਕੌਂਸਲ ਭੁਪਿੰਦਰ ਸਿੰਘ ਖੇੜਾ, “ਆਪ” ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਵਾਂ, ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ , ਭਾਜਪਾ ਆਗੂ ਚੰਦਰ ਅਗਰਵਾਲ, ਹਰਿੰਦਰ ਅਗਰਵਾਲ, ਗੁਰਾ ਸਿੰਘ ਮਾਨ ਮੈਨੇਜਰ ਗੁ: ਬੀੜ੍ਹ ਬਾਬਾ ਬੁੱਢਾ ਸਾਹਿਬ,ਰਾਣਾ ਗੁਲਬੀਰ ਸਿੰਘ, ਵੈਲਫੇਅਰ ਸਹਾਇਤਾ ਕਮੇਟੀ ਪ੍ਰਧਾਨ ਤਾਰਾ ਚੰਦ ਪੰਜ, ਇੰਜੀਨੀਅਰ ਐਚ.ਐਸ. ਕੋਹਲੀ ,ਸੀਨੀਅਰ ਅਕਾਲੀ ਆਗੂ ਦਲਬੀਰ ਸਿੰਘ ਜਹਾਂਗੀਰ, ਗੁਰਸੇਵਕ ਸਿੰਘ ਸ਼ੇਖ, ਜੋਧਬੀਰ ਸਿੰਘ ਪੰਡੋਰੀ ਰਣ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਗੋਰਖਾ, ਰਾਮ ਸਿੰਘ,ਬਲਜੀਤ ਸਿੰਘ ਕੋਟ, ਅਮਰਜੀਤ ਸਿੰਘ ਲਾਡਾ,ਮਨਜੀਤ ਸਿੰਘ ਢਿਲੋਂ, ਹਰਵੰਤ ਸਿੰਘ ਝਬਾਲ,ਰਣਜੀਤ ਸਿੰਘ ਚੀਮਾਂ,ਯਾਦਵਿੰਦਰ ਸਿੰਘ ਯਾਦੂ, ਅਮਨਦੀਪ ਸਿੰਘ ਖਾਲਸਾ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਦਬੁਰਜੀ, ਸੁਰਿੰਦਰ ਸਿੰਘ ਸ਼ਿੰਦਾ, ਕੁਲਵਿੰਦਰ ਸਿੰਘ ਲਵਲੀ ਸਮੇਤ ਹੋਰ ਤਰਨਤਾਰਨ ਸਾਹਿਰ ਤੇ  ਇਲਾਕੇ ਭਰ ਚੋਂ ਪੁੱਜੀਆ ਵੱਖ-ਵੱਖ ਵੱਲੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਉਨ੍ਹਾਂ ਦੇ ਭਰਾਤਾ ਰਾਜਬੀਰ ਸਿੰਘ ਸੰਧੂ ਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਕਿਹਾ ਕਿ ਸਵਰਗੀ ਬਾਪੂ ਸੁਰਜੀਤ ਸਿੰਘ ਸੰਧੂ ਦੇ ਤੁਰ ਜਾਣ ਨਾਲ ਜਿੱਥੇ ਇਹ ਪਰਿਵਾਰ ਇਕ ਸਿਆਣੇ ਪਰਿਵਾਰਕ ਮੋਢੀ ਤੋ ਵਾਂਝਾ ਹੋ ਗਿਆ ਹੈ।
Share this News