ਕਾਲਾ ਅਫਗਾਨਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

4676139
Total views : 5508256

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਰਣਜੀਤ ਸਿੰਘ ਰਾਣਾਨੇਸ਼ਟਾ

ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ: ਕਿਰਪਾਲ ਸਿੰਘ ਢਿੱਲੋਂ  ਦੀ ਪ੍ਰਧਾਨਗੀ ਹੇਠ ਬਲਾਕ ਬਟਾਲਾ ਦੇ ਪਿੰਡ ਦਿਆਲਗੜ੍ਹ ਅਤੇ ਫਤਿਹਗੜ ਚੂੜੀਆ ਦੇ ਪਿੰਡ ਕਾਲਾ ਅਫਗਾਨਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਜਿਲ੍ਹਾ ਸਿਖਲਾਈ ਅਫਸਰ ਡ. ਅਮਰੀਕ ਸਿੰਘ , ਖੇਤੀਬਾੜੀ ਅਫ਼ਸਰ ਪੀ.ਪੀ ਡ. ਰਣਧੀਰ ਸਿੰਘ ਠਾਕੁਰ ਅਤੇ ਬਲਾਕ ਬਟਾਲਾ ਅਤੇ ਫਤਿਹਗੜ ਚੂੜੀਆ ਦੇ ਸਾਰੇ ਅਧਿਕਾਰੀ ਕਰਮਚਾਰੀ ਸ਼ਾਮਿਲ ਹੋਏ।

ਜਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਨੂੰ ਵਧਾਉਣ ਲਈ ਕੈਂਪ ਵਿੱਚ ਆਏ ਸਮੂਹ ਕਿਸਾਨਾ ਨੂੰ ਅਪੀਲ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਸਫਲ ਕਰਨ ਲਈ ਇਸ ਨਵੀ ਤਕਨੀਕ ਨੂੰ ਅਪਣਾਉਣ ਲਈ ਕਿਹਾ ਗਿਆ। ਗੰਨੇ ਦੀ ਫ਼ਸਲ ਉਪਰ ਹਰ ਪੱਖ ਤੋਂ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਸਾਨਾ ਨੂਂ ਪਰਾਲੀ ਪ੍ਰਬੰਧਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕਿਸਾਨ ਵੀਰਾ ਦੀਆਂ ਮੁਸ਼ਕਿਲਾਂ ਵੀ ਸੁਣਿਆ ਗਾਈਆ ਤੇ ਉਹਨਾਂ ਨੂੰ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ।

Share this News