Total views : 5508253
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਗੁਰੂ ਨਗਰੀ ਤੋਂ ਰਿਲੀਵ ਹੋਏ ਸਾਬਕਾ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਕਰੀਬ ਇਕ ਸਾਲ ਅਤੇ ਕੁੱਝ ਦਿਨ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਉਨਾਂ ਨੇ ਇਸ ਸਮੇਂ ਦਾ ਸਦ ਉਪਯੋਗ ਕਰਦੇ ਹੋਏ ਅੰਮ੍ਰਿਤਸਰ ਦੇ ਪ੍ਰਬੰਧਕੀ ਢਾਂਚੇ ਵਿਚ ਵੱਡੇ ਸੁਧਾਰ ਕੀਤੇ। ਅੰਮ੍ਰਿਤਸਰ ਜੋ ਕਿ ਟਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਥਾਂ-ਥਾਂ ਟਰੈਫਿਕ ਜਾਮ ਲੱਗ ਰਹੇ ਸਨ, ਨੂੰ ਪੁਲਿਸ ਕਮਿਸ਼ਨਰ ਸ. ਨੌਨਿਹਾਲ ਸਿੰਘ ਦੀ ਮਦਦ ਨਾਲ ਸ੍ਰੀ ਸੂਦਨ ਨੇ ਚੰਗਾ ਆਵਾਜਾਈ ਪ੍ਰਬੰਧ ਦਿੱਤਾ। ਅੱਜ ਸ਼ਹਿਰ ਵਿਚ ਆਵਾਜਾਈ ਵਾਲੇ ਵਾਹਨਾਂ ਦੀ ਗਿਣਤੀ ਤਾਂ ਉਹੀ ਹੈ, ਪਰ ਜਾਮ ਕਿਧਰੇ ਨਹੀਂ ਰਿਹਾ।
ਅੰਮ੍ਰਿਤਸਰ ਵਾਸੀ, ਅਧਿਕਾਰੀ ਤੇ ਕਰਮਚਾਰੀ ਉਨਾਂ ਦੇ ਕਾਰਜਕਾਲ ਨੂੰ ਹਮੇਸ਼ਾਂ ਰੱਖਣਗੇ ਯਾਦ
ਨਗਰ ਸੁਧਾਰ ਟਰੱਸਟ, ਜਿਸਦੇ ਉਹ ਥੋੜਾ ਸਮਾਂ ਚੇਅਰਮੈਨ ਰਹੇ, ਦੀਆਂ ਵੱਖ-ਵੱਖ ਸਕੀਮਾਂ ਦੇ ਅਲਾਟੀ ਕਰੀਬ 50 ਸਾਲ ਤੋਂ ਆਪਣੀ ਜਾਇਦਾਦ ਦੀਆਂ ਇੰਤਕਾਲ ਕਰਵਾਉਣ ਨੂੰ ਤਰਸ ਰਹੇ ਸਨ, ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਟਰੱਸਟ ਦੀਆਂ ਜਾਇਦਾਦਾਂ ਨੂੰ ਮਾਲ ਵਿਭਾਗ ਦੀ ਲੋੜ ਅਨੁਸਾਰ ਦੁਰਸਤ ਕਰਵਾ ਕੇ ਇੰਤਕਾਲਾਂ ਦਾ ਰਾਹ ਪੱਧਰਾ ਕੀਤਾ ਅਤੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਜਿੰਨਾ ਕੋਲ ਵੀ ਨਗਰ ਸੁਧਾਰ ਟਰੱਸਟ ਦੀ ਅਲਾਟਮੈਂਟ ਹੈ, ਉਹ ਆਪਣੇ ਪਲਾਟਾਂ ਦੀ ਅਲਾਟਮੈਂਟ ਕਰਵਾ ਲੈਣ।
ਮਾਲ ਵਿਭਾਗ ਵਿਚ ਵੱਡੇ ਸੁਧਾਰ ਕਰਦੇ ਹੋਏ ਇਸ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਉਨਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿਚ ਵੀ ਵੱਡੀ ਮੁਹਿੰਮ ਵਿੱਢੀ।
ਸ੍ਰੀ ਸੂਦਨ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਾਰ ਦੇ ਨਾਲ-ਨਾਲ ਜੀ-20 ਵਰਗੇ ਵੱਡੇ ਅੰਤਰਰਾਸ਼ਟਰੀ ਸੰਮੇਲਨਾਂ ਦੀ ਮੇਜ਼ਬਾਨੀ ਕਰਵਾਉਣ ਦਾ ਮੌਕਾ ਮਿਲਿਆ, ਜਿਸ ਨੂੰ ਉਨਾਂ ਨੇ ਬੜੀ ਸ਼ਿਦਤ ਨਾਲ ਪੂਰਾ ਕੀਤਾ। ਥੋੜੇ ਦਿਨਾਂ ਦੇ ਸੱਦੇ ਉਤੇ ਆਏ ਇੰਨਾ ਮਹਿਮਾਨਾਂ ਲਈ ਸਰਕਾਰ ਦੇ ਬਹੁਤ ਥੋੜੇ ਖਰਚੇ ਉਤੇ ਅਜਿਹੇ ਪ੍ਰਬੰਧ ਅਤੇ ਮਹਿਮਾਨ ਨਿਵਾਜੀ ਕੀਤੀ ਕਿ ਕੇਂਦਰ ਦੇ ਦੋਵੇਂ ਮੰਤਰਾਲੇ ਸਿੱਖਿਆ ਤੇ ਕਿਰਤ, ਜੋ ਕਿ ਇਹ ਸੰਮੇਲਨ ਕਰਵਾ ਰਹੇ ਸਨ, ਨੇ ਅੰਮ੍ਰਿਤਸਰ ਦੀ ਮੇਜ਼ਬਾਨੀ ਨੂੰ ਅਤੀ ਉਤਮ ਦਰਜਾਬੰਦੀ ਦਿੱਤੀ।
ਇਸ ਸਮੇਂ ਦੌਰਾਨ ਹੀ ਸੂਫੀ ਫੈਸਟੀਵਲ ਵੀ ਉਨਾਂ ਦੀ ਦੇਖ-ਰੇਖ ਵਿਚ ਹੋਇਆ। ਅੰਮ੍ਰਿਤਸਰ ਵਿਚ ਇਸ ਸਮੇਂ ਦੌਰਾਨ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਬਿਆਸ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹਿਮਾਨਾਂ ਨੇ ਦੌਰਾ ਕੀਤਾ, ਜਿਸਦੀ ਸ੍ਰੀ ਸੂਦਨ ਦੀ ਅਗਵਾਈ ਹੇਠ ਮਹਿਮਾਨ ਨਿਵਾਜੀ ਬੜੀ ਗਰਮਜੋਸ਼ੀ ਨਾਲ ਕੀਤੀ ਗਈ। ਸ੍ਰੀ ਸੂਦਨ ਦੀ ਕਾਰਜਸ਼ੈਲੀ ਦੀ ਵਿਸ਼ੇਸ਼ ਖੂਬੀ ਇਹ ਰਹੀ ਕਿ ਉਹ ਇੰਨੇ ਵੱਡੇ ਸਮਾਗਮਾਂ ਦੀ ਤਿਆਰੀ ਮੌਕੇ ਵੱਡੇ ਦਬਾਅ ਦੇ ਬਾਵਜੂਦ ਕਦੇ ਕਾਹਲੇ ਨਹੀਂ ਪਏ, ਕਦੇ ਉਨਾਂ ਕਿਸੇ ਅਧਿਕਾਰੀ ਜਾਂ ਕਰਮਚਾਰੀ ਨਾਲ ਗੁੱਸੇ ਵਿਚ ਗੱਲ ਤੱਕ ਨਹੀਂ ਕੀਤੀ। ਹਰੇਕ ਕਰਮਚਾਰੀ ਨੂੰ ਪੂਰਾ ਮਾਣ ਤੇ ਪਿਆਰ ਉਨਾਂ ਵੱਲੋਂ ਦਿੱਤਾ ਜਾਂਦਾ ਰਿਹਾ। ਅੰਮ੍ਰਿਤਸਰ ਵਾਸੀ, ਅਧਿਕਾਰੀ ਤੇ ਕਰਮਚਾਰੀ ਉਨਾਂ ਦੇ ਇਸ ਕਾਰਜਕਾਲ ਨੂੰ ਹਮੇਸ਼ਾਂ ਯਾਦ ਰੱਖਣਗੇ।