Total views : 5508248
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ਗੰਡੀ ਵਿੰਡ
ਜਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਸਾਬਕਾ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਦੀ ਮਾਤਾ ਦੇਸ ਕੌਰ ਕੰਗ (87)ਜਿੰਨਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ।ਜੋ ਪਿਛਲੇ ਕੁਝ ਸਮੇ ਤੋ ਬੀਮਾਰ ਚਲੇ ਆ ਰਹੇ ਸਨ।
ਪਿੰਡ ਘਸੀਟਪੁਰਾ ਵਿੱਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ,ਸਾਬਕਾ ਪ੍ਰਧਾਨ ਬਿਕਰਮ ਸਿੰਘ ਮਜੀਠੀਆ, ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਰਮਨਜੀਤ ਸਿੰਘ ਸਿੱਕੀ, ਸੰਤੋਖ਼ ਸਿੰਘ ਭਲਾਈਪੁਰ, ਸੁਖਪਾਲ ਸਿੰਘ ਖਹਿਰਾ , ਮੇਹਰ ਸਿੰਘ ਚੋਤਾਲਾ, ਸ਼ੁਬੇਗ ਸਿੰਘ ਧੁੰਨ, ਰਾਣਾ ਜਗਧੀਰ ਸਿੰਘ , ਪ੍ਰੈਸ ਕਲੱਬ ਤਰਨ ਤਾਰਨ ਪ੍ਰਧਾਨ ਧਰਮਵੀਰ ਸਿੰਘ ਮਲਹਾਰ,ਸੋਨੂ ਦੋਦੇ, ਅਵਤਾਰ ਸਿੰਘ ਤਨੇਜਾ, ਜਸਕੀਰਤ ਸਿੰਘ ਲਾਲਪੁਰਾ , ਸੁਮੀਤ ਕੁਮਾਰ ਸੌਂਧੀ, ਗੁਰਮੀਤ ਸਿੰਘ ਰਾਜਪੂਤ, ਜਸਪਾਲ ਸਿੰਘ ਪਾਲਾ, ਰਘਬੀਰ ਸਿੰਘ ਬਾਠ ਸਮੇਤ ਕਈ ਸਿਆਸੀ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਨਜੀਤ ਸਿੰਘ ਘਸੀਟਪੁਰਾ ਅਤੇ ਰਣਬੀਰ ਸਿੰਘ ਘਸੀਟਪੁਰਾ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿੰਡ ਘਸੀਟਪੁਰਾ ਸਥਿਤ ਕੰਗ ਫਾਰਮ ਉਤੇ ਮਨਜੀਤ ਸਿੰਘ ਘਸੀਟਪੁਰਾ ਅਤੇ ਡਾ.ਰਣਬੀਰ ਸਿੰਘ ਕੰਗ (ਸਾਬਕਾ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਧਿਕਾਰੀ) ਨਾਲ ਵੱਖ ਵੱਖ ਸਿਆਸੀ ਨੇਤਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ।
ਮਾਤਾ ਦੇਸ ਕੌਰ ਕੰਗ ਨਮਿਤ ਭੋਗ 31 ਮਈ ਨੂੰ ਪਵੇਗਾ
ਮਾਤਾ ਦੇਸ ਕੌਰ ਕੰਗ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਬੀ ਬਲਾਕ ਰਣਜੀਤ ਐਵੇਂਨਿਊ, ਅੰਮ੍ਰਿਤਸਰ ਵਿਖੇ 31ਮਈ ਨੂੰ ਦੁਪਹਿਰ ਇੱਕ ਵਜੇ ਹੋਵੇਗੀ।