ਸਮਾਜ ਸੈਵੀ ‘ਮਾਨ’ ਨੇ ਨੌਜਵਾਨਾਂ ਨੂੰ ਖੇਡਾਂ ਤੇ ਖੇਡ ਮੈਦਾਨਾਂ ਨਾਲ ਜੁੜਨ ਲਈ ਕੀਤਾ ਪ੍ਰੇਰਿਤ

4676133
Total views : 5508248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਕਰਨ ਸਿੰਘ

ਬਾਬਾ ਗੰਗਾ ਸਿੰਘ ਜੀ ਦੇ ਜੋੜ ਮੇਲੇ ਤੇ ਕਰਵਾਏ ਗਏ ਕਬੱਡੀ ਦੇ ਸ਼ੋਅ ਮੈਚ ਦੌਰਾਨ ਬਾਬਾ ਦੀਪ ਸਿੰਘ ਜੀ ਫਿਲਿੰਗ ਸ਼ਟੇਸ਼ਨ ਗੰਡੀ ਵਿੰਡ ਦੇ ਮਾਲਕ ਅਮਨਦੀਪ ਸਿੰਘ ਮਾਨ ਨੇ ਵਿਸ਼ੇਸ ਤੌਰ ਤੇ ਸ਼ਿਕਰਤ ਕੀਤੀ ਤੇ ਕਬੱਡੀ ਖਿਡਾਰੀਆਂ ਦੀ ਹੌਸਲਾਂ ਅਫਜਾਈ ਕਰਦਿਆ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਤੇ ਖੇਡ ਮੈਦਾਨਾਂ ਨਾਲ ਜੁੜਨਾ ਚਾਹੀਦਾ ਹੈ।

ਸ: ਮਾਨ ਨੇ ਕਿਹਾ ਕਿ ਖੇਡਾਂ ਜਿਥੇ ਸਰੀਰਕ ਤੌਰ ਤੇ ਨੌਜਵਾਨਾਂ ਨੂੰ ਚੁਸਤ ਫੁਰਤ ਰੱਖਦੀਆਂ ਹਨ ਉਥੇ ਖਿਡਾਰੀਆ ਵਿੱਚ ਆਪਸੀ ਪ੍ਰੇਮ ਭਾਵਨਾ ਵੀ ਵਧਾਉਦੀਆਂ ਹਨ।ਇਸ ਸਮੇ ਬਾਬਾ ਜੋਗਾ ਸਿੰਘ, ਬਾਬਾ ਬਲਵਿੰਦਰ ਸਿੰਘ , ਪ੍ਰਦੀਪ ਭਲਾਈਪੁਰ, ਰਣਧੀਰ ਸਿੰਘ ਤੇ ਮਾਈਕਲ ਝਬਾਲ ਵੀ ਉਨਾਂ ਨਾਲ ਹਾਜਰ ਸਨ।

Share this News