Total views : 5508302
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਕਰਨ ਸਿੰਘ
1984 ਦੇ ਦਿੱਲੀ ਦੰਗਿਆਂ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਖ਼ਿਲਾਫ਼ ਸੀ.ਬੀ.ਆਈ ਨੇ ਕਤਲ ਅਤੇ ਹੋਰ ਧਾਰਾਵਾਂ ਅਧੀਨ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ੳਮੀਦ ਬੱਝੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਅਤੇ ਕਿਹਾ ਕਿ ਜਗਦੀਸ਼ ਟਾਈਟਲਰ ਕੇਂਦਰ ਸਰਕਾਰ ਵਿੱਚ ਕਾਂਗਰਸੀ ਮੰਤਰੀ ਹੋਣ ਕਰਕੇ ਕਾਨੂੰਨ ਤੋਂ ਬਚਦਾ ਆ ਰਿਹਾ ਸੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖ ਕਤਲੇਆਮ ਹੋਇਆ ਸੀ ਪਰ ਮੁੱਖ ਦੋਸ਼ੀ ਹੋਣ ਤਕ ਰਾਜਨੀਤਕ ਧੱਕੇਸ਼ਾਹੀ ਦੇ ਚੱਲਦਿਆਂ ਕਾਨੂੰਨ ਤੋਂ ਬੱਚਦੇ ਆ ਰਹੇ ਸਨ ਪਰ ਅੱਜ ਸੀ.ਬੀ.ਆਈ ਨੇ ਅੱਜ ਜਗਦੀਸ਼ ਟਾਈਟਲਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।
ੳਹਨਾ ਕਿਹਾ ਕਿ 1984 ਵਿੱਚ ਦਿੱਲੀ ਵਿੱਖੇ ਹੋਏ ਦੰਗਿਆਂ ਦੇ ਮੁੱਖ ਦੋਸ਼ੀਆਂ ਵਿਚੋਂ ਜਗਦੀਸ਼ ਟਾਈਟਲਰ ਮੁੱਖ ਦੋਸ਼ੀ ਹਨ, ੳਸ ਸਮੇਂ ਜ਼ੋ ਸਿੱਖ ਕਤਲੇਆਮ ਹੋਇਆ ਉਹ ਸਿੱਖ ਕੌਮ ਉਪਰ ਗਹਿਰਾ ਜਖ਼ਮ ਹਨ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਕਤਲੇਆਮ ਦੇ ਪੀੜਤ ਪਰਿਵਾਰ ਅਤੇ ਸਿੱਖ ਕੌਮ ਲੰਮੇ ਅਰਸੇ ਤੋਂ ਇੰਨਸਾਫ ਦੀ ਮੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਹਜੇ ਹੋਰ ਵੀ ਕਾਫ਼ੀ ਲੋਕ ਕਾਨੂੰਨ ਦੇ ਸ਼ਿਕੰਜੇ ਵਿੱਚ ਆਉਣੇ ਬਾਕੀ ਹਨ। ਇਸ ਮੌਕੇ ੳਹਨਾ ਨਾਲ ਕੁਲਦੀਪ ਸਿੰਘ ਔਲਖ ਜਥੇਬੰਦਕ ਸਕੱਤਰ , ਕੁਲਦੀਪ ਸਿੰਘ ਲਹੌਰੀਆ ਸਰਪੰਚ ਗੋਇੰਦਵਾਲ , ਸੁਰਿੰਦਰ ਸਿੰਘ ਢੋਟੀ ਮੱਖਣ ਸਿੰਘ ਢੋਟੀ, ਜੋਤੀ ਮੈਂਬਰ ਪੰਚਾਇਤ ਗੋਵਿੰਦਵਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ