Total views : 5505502
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਪੰਜਾਬ ਇਸਤਰੀ ਸਭਾ ਅੰਮ੍ਰਿਤਸਰ ਨੇ. ਅੱਜ ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਅੱਜ ਸਾਰੇ ਭਾਰਤ ਵਿੱਚ ਹਰ ਜ਼ਿਲੇ ਵਿੱਚ ਦਿੱਤੇ ਜਾਣੇ ਸਨ।ਅੰਮ੍ਰਿਤਸਰ ਡੀ.ਸੀ.ਦਫਤਰ ਵਿੱਚ ਜ਼ਿਲਾ ਪ੍ਰਧਾਨ ਪ੍ਰਵੀਨ, ਜ਼ਿਲਾ ਜਨਰਲ ਸਕੱਤਰ ਸ਼ਰਨਜੀਤ ਕੌਰ ,ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ, ਸੂਬਾ ਸਰਪ੍ਰਸਤ ਨਰਿੰਦਰਪਾਲ, ਸਤਵੰਤ ਕੌਰ, ਵਰਿੰਦਰ ਕੌਰ, ਨਾਰੀ ਚੇਤਨਾ ਮੰਚ ਦੇ ਪ੍ਰਧਾਨ ਭੈਣ ਜੀ ਜਸਪਾਲ ਭਾਟੀਆ ਅਤੇ ਸਿਮਰਨਜੀਤ ਨੇ ਸ਼ਮੂਲੀਅਤ ਕੀਤੀ।
ਜਿਸ ਸਬੰਧੀ ਜਾਰੀ ਪੈ੍ਸ ਬਿਆਨ ਵਿੱਚ ਸੂਬਾਈ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਦੱਸਿਆ ਕਿ ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਸੂਬਾਈ ਆਗੂ ਬਲਕਾਰ ਸਿੰਘ ਵਲਟੋਹਾ ,ਉੱਘੇ ਲੇਖਕ ਅਤੇ ਵਿਦਵਾਨ ਡਾ:ਮਿਨੀ ਕਹਾਣੀ ਲੇਖਕ ਸਭਾ ਦੇ ਸੂਬਾਈ ਪ੍ਰਧਾਨ ਸ਼ਿਆਮ ਸੁੰਦਰ ਦੀਪਤੀ ਜੀ,ਊਸ਼ਾ ਦੀਪਤੀ ਜੀ,ਕਿਸਾਨ ਆਗੂ ਅਤੇ ਹੋਰ ਕਾਰਕੁਨ ਨੇ ਵੀ ਸੰਬੋਧਨ ਕੀਤਾ।
ਆਗੂਆਂ ਨੇ ਜੰਤਰ-ਮੰਤਰ ਦਿੱਲੀ ਵਿਖੇ ਧਰਨੇ ਤੇ ਬੈਠੀਆਂ ਪਹਿਲਵਾਨ ਬੱਚੀਆਂ ਨੂੰ ਇਨਸਾਫ ਦੇਣ ਲਈ ਬ੍ਰਿਜ ਭੂਸ਼ਣ ਸ਼ਰਨ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਸਿਆਸੀ ਅਹੁਦਿਆਂ ਤੋਂ ਵੱਖ ਕੀਤਾ ਜਾਵੇ। ਹਰ ਖੇਤਰ ਵਿੱਚ ਔਰਤਾਂ ਦੀ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ। ਪਾਵਰ ਐਂਡ ਟਰਾਂਸਪੋਰਟ ਪੈਨਸ਼ਨ ਯੂਨੀਅਨ ਦੇ ਆਗੂ ਨਰਿੰਦਰ ਬੱਲ ਅਤੇ ਬੁਲਾਰਿਆਂ ਨੇ ਮਹਾਨ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੀ ਬੇਟੀ ਡਾ: ਨਵਸ਼ਰਨ ਨੂੰ ਬੇਵਜਾ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ। ਵੱਡੀ ਗਿਣਤੀ ਵਿੱਚ ਕਾਰਕੁਨ ਸ਼ਾਮਲ ਹੋਏ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ