Total views : 5505359
Total views : 5505359
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਅੱਜ ਸਵੇਰੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਕਰਮਚਾਰੀਆਂ ਦੀ ਹਫਤਾਵਾਰੀ ਪਰੇਡ ਦੌਰਾਨ ਪੁਲਿਸ ਦੀ ਭਲਾਈ ਵਾਸਤੇ ਡੀ.ਸੀ.ਪੀਜ਼਼, ਏ.ਡੀ.ਸੀ.ਪੀਜ਼ ਸਮੇਤ ਏ.ਸੀ.ਪੀਜ਼ ਵੱਲੋਂ ਆਪਣੇ ਅਧੀਨ ਤਾਇਨਾਤ ਥਾਣਾ, ਯੂਨੀਟਾਂ, ਦਫ਼ਤਰਾਂ ਤੇ ਟਰੈਫਿਕ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਦਰਪੇਸ਼ ਆਉਂਣ ਵਾਲੀਆਂ ਮੁਸ਼ਕਲਾਂ ਨੂੰ ਸੁਣ ਕੇ ਹੱਲ ਕਰਨ ਸਬੰਧੀ ਮੀਟਿੰਗ ਕੀਤੀ ਗਈ।
ਟਰੈਫਿਕ ਪੁਲਿਸ ਕਰਮਚਾਰੀ ਜਨਤਾ ਨਾਲ ਹਲੀਮੀ ਨਾਲ ਪੇਸ਼ ਆਉਣ ਤੇ ਸ੍ਰੀ ਮਾਨ ਜੀ ਕਹਿ ਕੇ ਸੰਬੌਧਨ ਕਰਨ-ਡੀ.ਸੀ.ਪੀ ਭੰਡਾਲ
ਸ੍ਰੀ ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ ਲਾਅ-ਐਂਡ-ਆਰਡਰ,ਅੰਮ੍ਰਿਤਸਰ ਵੱਲੋਂ ਗੁਰ ਨਾਨਕ ਸਟੇਡੀਅਮ, ਨੇਡੇ ਗਾਂਧੀ ਗਰਾਉਂਡ, ਅੰਮ੍ਰਿਤਸਰ ਵਿੱਖੇ ਸ੍ਰੀਮਤੀ ਅਮਨਦੀਪ ਕੌਰ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਸਮੇਤ ਟਰੈਫਿਕ ਕਰਮਚਾਰੀਆਂ ਨਾਲ ਵੈਲਫੇਅਰ ਮੀਟਿੰਗ ਕੀਤੀ ਗਈ ਅਤੇ ਟਰੈਫਿਕ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਆਉਂਣ ਵਾਲੀਆਂ ਮੁਸ਼ਕਲਾਂ ਨੂੰ ਗੰਭੀਰਤਾਂ ਦਾ ਸੁਣ ਕੇ ਮੋਕਾ ਤੇ ਹੱਲ ਕੀਤਾ ਗਿਆ। ਇਸਤੋਂ, ਇਲਾਵਾ ਡੀ.ਸੀ.ਪੀ ਲਾਅ- ਐਂਡ-ਆਰਡਰ ਨੇ ਕਿਹਾ ਕਿ ਅਸੀਂ ਸਾਰੇ ਪੁਲਿਸ ਪਰਿਵਾਰ ਵਾਗੂੰ ਰੱਲ ਕੇ ਡਿਊਟੀ ਕਰਨੀ ਹੈ, ਕੋਈ ਵੀ ਮਹਿਕਮਾਨਾਂ, ਸਿਹਤ ਜਾ ਘਰੇਲੂ ਕੋਈ ਮੁਸ਼ਕਲ ਹੋਵੇ ਤਾਂ ਬਿਨਾ ਸੰਕੋਚ ਸਾਝੀ ਕੀਤੀ ਜਾਵੇ, ਤੁਹਾਡੀ ਮੁਕਸ਼ਲ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਟਰੈਫਿਕ ਪੁਲਿਸ ਦੀ ਸਖਤ ਮੇਹਨਤ ਸੱਦਕਾ ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਕਾਫੀ ਨਿਜ਼ਾਤ ਮਿਲੀ ਹੈ, ਤੇ ਇਸਦੇ ਤਰ੍ਹਾ ਮੇਹਨਤ ਕਰਦਿਆ ਹੋਇਆ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਲਈ ਹੋਰ ਸੁਧਾਰ ਲਿਆਇਆ ਜਾਵੇਗਾ।
ਡਿਊਟੀ ਦੌਰਾਨ ਪਬਿਲਕ ਨਾਲ ਹਲੀਮੀ ਤੇ ਸ੍ਰੀਮਾਨ ਜੀ ਕਹਿ ਕਿ ਕੇ ਸੰਬੋਧਨ ਕੀਤਾ ਜਾਵੇ, ਅਗਰ ਕੋਈ ਵਿਅਕਤੀ ਤੈਸ਼ ਵਿੱਚ ਗੱਲ ਕਰਦਾ ਹੈ ਤਾ ਉਸ ਨਾਲ ਬਹਿਸ ਨਾ ਕਰਨ ਇਸ ਸਬੰਧੀ ਜ਼ੋਨ ਇੰਚਾਂਰਜ਼ ਦੇ ਧਿਆਨ ਵਿੱਚ ਲਿਆਂਦਾ ਜਾਵੇ। ਕਿਉ ਕਿ ਕੁਝ ਲੋਕ ਪੁਲਿਸ ਖਿਲਾਫ਼ ਵੀਡਿਓ ਬਣਾ ਕੇ ਵਾਇਲ ਕਰਕੇ ਪੁਲਿਸ ਦਾ ਅਕਸ ਖਰਾਬ ਕਰਦੇ ਹਨ।
ਟਰੈਫਿਕ ਪੁਲਿਸ ਦੇ ਪੁਆਇੰਟਾਂ ਤੇ ਕਰਮਚਾਰੀਆਂ ਨੂੰ ਗਰਮੀ ਤੋ ਨਿਜ਼ਾਤ ਦੇਣ ਲਈ ਟੈਂਟ ਲਗਾਏ ਗਏ ਹਨ ਤੇ ਟਰੈਫਿਕ ਨੂੰ ਕੰਟਰੋਲ ਕਰਦੇ ਸਮੇਂ ਤੁੱਪ ਤੋਂ ਬਚਾਓ ਲਈ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਛੱਤਰੀਆ ਵੀ ਦਿੱਤੀਆ ਗਈਆ।
ਇਸੇ ਤਰ੍ਹਾ ਸ੍ਰੀਮਤੀ ਵਤਸਲਾ ਗੁਪਤਾ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਵੱਲੋਂ ਪੁਲਿਸ ਲਾਈਨ, ਅੰਮ੍ਰਿਤਸਰ ਵਿੱਖੇ ਪੁਲਿਸ ਕਮਰਚਾਰੀਆਂ ਦੀ ਮੁਸ਼ਕਲਾ ਸੁਣ ਕੇ ਹੱਲ ਕੀਤਾ ਗਿਆ ਤੇ ਪੁਲਿਸ ਕਰਮਚਾਰੀਆਂ ਨੂੰ ਛੱਤਰੀਆ ਵੰਡੀਆਂ ਗਈਆ। ਡਾ ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਵੱਲੋ ਬੇਰੀਗੇਟ ਨੇੜੇ ਕਾਲਜ, ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2 ਵੱਲੋ ਖਾਲਸਾ ਕਾਲਜ, ਰਣਜੀਤ ਐਵੀਨਿਊ ਅਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਵੱਲੋ ਨੇੜੇ ਬੱਸ ਸਟੈਂਡ, ਗੁਰੂ ਨਾਨਕ ਆਡੀਟੋਰੀਅਮ, ਵਿਖੇ ਵੀ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।