Total views : 5505086
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਹਰਪਾਲ ਸਿੰਘ
ਟਰੈਫਿਕ ਐਜੂਕੇਸ਼ਨ ਸੈੱਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋ 7ਵੇ ਯੂ. ਐਨ. ਗਲੋਬਲ ਰੋਡ ਸੇਫਟੀ ਵੀਕ (15 ਮਈ ’23 ਤੋਂ 21 ਮਈ ’23) ਦੇ ਅੱਜ ਚੌਥੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਸਬੰਧੀ ਰਿਆਨ ਇੰਟਰਨੈਸ਼ਨਲ ਸਕੂਲ, ਨਜ਼ਦੀਕ ਗੋਲਡਨ ਗੇਟ ਵਿਖੇ ਪੋਸਟਰ ਮੇਕਿੰਗ ਅਤੇ ਐਸੇ ਰਾਈਟਿੰਗ ਦੇ ਕੰਪੀਟੀਸ਼ਨ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਟਰੈਫਿਕ ਨਿਯਮਾਂ ਨੂੰ ਦਰਸ਼ਾਉਂਦੇ ਬਹੁਤ ਹੀ ਮਨਮੋਹਕ ਅਤੇ ਸੁੰਦਰ ਪੋਸਟਰ ਬਣਾਏ। ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਅਤੇ ਓਹਨਾਂ ਦੀ ਟੀਮ ਨੇ ਇਸ ਮੌਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਅਤੇ ਕਾਬਿਲ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ।
ਇਸ ਈਵੈਂਟ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀਮਤੀ ਅਮਨਦੀਪ ਕੌਰ, ਏਡੀਸੀਪੀ ਟਰੈਫਿਕ, ਅੰਮ੍ਰਿਤਸਰ ਸਿਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਟਰੈਫਿਕ ਦੇ ਵਿਸ਼ਿਆਂ ਤੇ ਵੱਖ ਵੱਖ ਕੰਪੀਟੀਸ਼ਨਾਂ ਵਿਚ ਭਾਗ ਲਈ ਰਹੇ ਬੱਚਿਆਂ ਦਾ ਹੌਂਸਲਾ ਵਧਾਇਆ ਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਓਹਨਾ ਨੇ ਕਿਹਾ ਕਿ ਕਿਸੇ ਵੀ ਕੰਪੀਟੀਸ਼ਨ ਵਿਚ ਭਾਗ ਲੈਣਾ ਹੀ ਕਾਫੀ ਵੱਡੀ ਗੱਲ ਹੁੰਦੀ ਹੈ ਅਤੇ ਅਜਿਹਾ ਕਰਨ ਨਾਲ ਸਾਨੂੰ ਆਤਮ ਬਲ ਮਿਲਦਾ ਹੈ ਅਤੇ ਸਾਡੇ ਵਿਚਲੀ ਸ਼ਖਸ਼ੀਅਤ ਵਿਚ ਨਿਖਾਰ ਆਉਂਦਾ ਹੈ। ਓਹਨਾ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਓਹਨਾਂ ਦੇ ਸੁਨਿਹਰੇ ਭਵਿਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕੰਚਨ ਮਲਹੋਤਰਾ, ਏਐਸਆਈ ਮਨਜੀਤ ਸਿੰਘ, ਏਐਸਆਈ ਅਰਵਿੰਦਰਪਾਲ ਸਿੰਘ, ਹੈਡ ਕਾਂਸਟੇਬਲ ਸਲਵੰਤ ਸਿੰਘ ਤੇ ਪਾਵਨਬੀਰ ਸਿੰਘ ਆਦਿ ਹਾਜ਼ਿਰ ਸਨ।