Total views : 5505354
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਗੁਰਨਾਮ ਸਿੰਘ ਲਾਲੀ, ਰਣਜੀਤ ਸਿੰਘ ਰਾਣਾਨੇਸ਼ਟਾ
15 ਮਈ ਦੀ ਸ਼ਾਮ ਨੂੰ ਥਾਣਾਂ ਘਰਿੰਡਾ ਹੇਠ ਆਂਉਦੇ ਪਿੰਡ ਰਾਮ ਪੁਰਾ ਦੇ ਜੀਤ ਸਿੰਘ ਨਾਮੀ ਵਿਆਕਤੀ ਦੀ ਦੂਸਰੀ ਜਮਾਤ ਵਿੱਚ ਪੜਦੀ ਇਕ 7 ਸਾਲਾਂ ਧੀ ਅਭੀਰੋਜ ਪ੍ਰੀਤ ਕੌਰ ਨੂੰ ਮੋਟਰਸਾਈਲ ਸਵਾਰ ਇਕ ਔਰਤ ਤੇ ਮਰਦ ਵਲੋ ਉਸ ਸਮੇ ਅਗਵਾ ਕਰ ਲਿਆ ਗਿਆ ਸੀ ,ਜਦ ਉਹ ਟਿਊਸ਼ਨ ਪੜਨ ਜਾ ਰਹੀ ਸੀ।ਜਿਸ ਸਬੰਧੀ ਥਾਣਾਂ ਘਰਿੰਡਾ ਵਿਖੇ ਕੇਸ ਦਰਜ ਕਰਨ ਉਪਰੰਤ ਅਟਾਰੀ ਦੇ ਡੀ.ਐਸ.ਪੀ ਸ੍ਰੀ ਪ੍ਰਵੇਸ਼ ਚੋਪੜਾ ਤੇੇ ਐਸ.ਐਚ.ਓ ਹਰਪਾਲ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰਨ ਉਪਰੰਤ ਜਦ ਪਿੰਡ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ਨੂੰ ਖੰਘਾਲਿਆ ਗਿਆ ਤਾਂ ਪਾਇਆ ਗਿਆ ਤਾਂ ਕਿ ਬੱਚੀ ਦੀ ਮਤਰੇਈ ਮਾਂ ਬਾਲਟੀ ‘ਚ ਲਾਸ਼ ਰੱਖ ਕੇ ਪਿੰਡ ਵਿਚੋਂ ਤੇਜ਼ ਕਦਮੀਂ ਲੰਘ ਰਹੀ ਹੈ।
ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਲੜਕੀ ਦੀ ਮਤਰੇਈ ਮਾਂ ਜੋਤੀ ਨਾਮ ਦੀ ਔਰਤ ਨੇ ਆਪਣੀ ਮਤਰੇਈ ਧੀ ਨੂੰ ਬਾਲਟੀ ਵਿੱਚ ਪਾ ਕੇ ਪਿੰਡ ਦੇ ਇੱਕ ਟੋਏ ਵਿੱਚ ਸੁੱਟ ਦਿੱਤਾ ਸੀ।ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਛੱਪੜ ਵਿੱਚੋ ਮ੍ਰਿਤਕ ਬੱਚੀ ਦੀ ਲਾਸ਼ ਨੰੁ ਬ੍ਰਾਮਦ ਕਰ ਲਿਆ ਹੈ।ਜਿਸ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਵਲੀ ਕਰ ਦਿੱਤੀ ਗਈ ਹੈ।