





Total views : 5596468








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਨਗਰ ਨਿਗਮ ਵੱਲੋਂ ਨਾਜਾਇਜ਼ ਤੌਰ ’ਤੇ ਬਣੀਆਂ ਇਮਾਰਤਾਂ ਨੂੰ ਹਟਾਉਣ ਦੀ ਮੁਹਿੰਮ ਜਾਰੀ ਹੈ। ਨਿਗਮ ਦੇ ਐਮਟੀਪੀ ਮੇਹਰਬਾਨ ਸਿੰਘ, ਐਮਟੀਪੀ ਵਿਜੇ ਕੁਮਾਰ, ਏਟੀਪੀ ਅਰੁਣ ਖੰਨਾ, ਏਟੀਪੀ ਵਜ਼ੀਰ ਰਾਜ, ਏਟੀਪੀ ਹਰਜਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਕੁਲਵਿੰਦਰ ਕੌਰ, ਬਿਲਡਿੰਗ ਇੰਸਪੈਕਟਰ ਰੋਹਿਣੀ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ, ਲੈਂਡ ਵਿਭਾਗ ਦੇ ਇੰਸਪੈਕਟਰ ਰਾਜਕੁਮਾਰ, ਜੂਨੀਅਰ ਸਹਾਇਕ ਜੋਨ. ਸਹਿਜਪਾਲ, ਡਿਮੋਲੇਸ਼ਨ ਸਟਾਫ਼ ਅਤੇ ਮਿਉਂਸਪਲ ਪੁਲਿਸ ਵੱਲੋਂ ਸਵੇਰੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪਹਿਲਾਂ ਵੈਸਟ ਜ਼ੋਨ ਏਰੀਆ ਦੇ ਐਡਵੋਕੇਟ ਲਾਲਚੰਦ ਚੰਗੋਤਰਾ ਚੌਕ ਆਬਕਾਰੀ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਨੂੰ ਡਿੱਚ ਮਸ਼ੀਨ, ਹੈਮਰ ਅਤੇ ਡਰਿੱਲ ਮਸ਼ੀਨ ਰਾਹੀਂ ਢਾਹ ਦਿੱਤਾ ਗਿਆ। ਇਸ ਤੋਂ ਬਾਅਦ ਕਿਚਲੂ ਚੌਕ ਵਿੱਚ ਉਸਾਰੀ ਅਧੀਨ ਇੱਕ ਵੱਡੀ ਇਮਾਰਤ, ਜਿਸ ਦੇ ਬਾਹਰ ਤਿੰਨ ਸ਼ਟਰ ਸਨ, ਨੂੰ ਵੀ ਡਿੱਚ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ ਗਿਆ। ਇਸ ਤੋਂ ਬਾਅਦ ਪੂਰਬੀ ਜ਼ੋਨ ਦੇ ਚੀਲ ਮੰਡੀ ਇਲਾਕੇ ਵਿੱਚ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਦਾ ਲੈਂਟਰ ਪਾੜ ਦਿੱਤਾ ਗਿਆ।
ਮੁਹਿੰਮ ਰਹੇਗੀ ਜਾਰੀ
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਨਾਜਾਇਜ਼ ਬਿਲਡਿੰਗਾਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਨਗਰ ਨਿਗਮ ਵੱਲੋਂ ਨਕਸ਼ਾ ਮਨਜ਼ੂਰ ਕਰਵਾ ਕੇ ਹੀ ਉਸਾਰੀ ਸ਼ੁਰੂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਉਸਾਰੀ ਅਧੀਨ ਕਲੋਨੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।