Total views : 5510077
Total views : 5510077
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਅਨੁਸਾਰ ਅੱਜ ਜਲ ਸਪਲਾਈ ਸੀਵਰੇਜ ਵਿਭਾਗ ਦੇ ਸਕੱਤਰ ਰਜਿੰਦਰ ਸ਼ਰਮਾ, ਸੁਪਰਡੈਂਟ ਦਵਿੰਦਰ ਬੱਬਰ ਨੇ ਜਲ ਸਪਲਾਈ ਸੀਵਰੇਜ ਬਿੱਲ ਰਿਕਵਰੀ ਸਟਾਫ਼ ਨਾਲ ਮੀਟਿੰਗ ਕੀਤੀ। ਸਕੱਤਰ ਰਜਿੰਦਰ ਸ਼ਰਮਾ ਨੇ ਕਿਹਾ ਕਿ ਸਾਰੀਆਂ ਡਿਫਾਲਟਰ ਧਿਰਾਂ ਜਿਨ੍ਹਾਂ ਨੂੰ ਰਿਕਵਰੀ ਸਟਾਫ਼ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ, ਉਹ ਬੁੱਧਵਾਰ ਸਵੇਰ ਤੱਕ ਤਿਆਰ ਕਰਕੇ ਉਨ੍ਹਾਂ ਨੂੰ ਭੇਜੇ ਜਾਣ।
ਰਜਿੰਦਰ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਡਿਫਾਲਟਰ ਧਿਰਾਂ ਦੀਆਂ ਸੂਚੀਆਂ ਤਿਆਰ ਕਰਕੇ ਆਪਣੇ-ਆਪਣੇ ਖੇਤਰ ਦੇ ਜੂਨੀਅਰ ਇੰਜਨੀਅਰ ਅਤੇ ਸੀਵਰੇਜ ਮੈਨ ਰਿਕਵਰੀ ਟੀਮਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਵੀਰਵਾਰ ਤੋਂ ਡਿਫਾਲਟਰ ਪਾਰਟੀਆਂ ਦੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸ਼ਹਿਰ ਵਿੱਚ ਲੱਗੇ ਨਾਜਾਇਜ਼ ਕੁਨੈਕਸ਼ਨ ਵੀ ਕੱਟੇ ਜਾਣਗੇ।