Total views : 5510192
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਕਪੂਰਥਲਾ/ਬੀ.ਐਨ.ਈ ਬਿਊਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 45 ਕੇਂਦਰਾਂ ‘ਤੇ ਸਰਕਾਰੀ ਵਿਭਾਗਾਂ ਵਿਚ 71,000 ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਨੌਕਰੀਆਂ ਹਾਸਲ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਇਸੇ ਲੜੀ ਤਹਿਤ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਵਿਚ ਲਗਾਏ ਗਏ ਰੁਜ਼ਗਾਰ ਮੇਲੇ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਅਸੀਂ ਜਦੋਂ ਵੀ ਅਕਾਲੀ ਦਲ ਨਾਲ ਗਠਜੋੜ ਕੀਤਾ- ਸਾਨੂੰ ਉਹ ਮਹਿੰਗਾ ਹੀ ਪਿਆ
ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਨਾਲ-ਨਾਲ ਅਕਾਲੀ ਭਾਜਪਾ ਗਠਜੋੜ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਇਹ ਨਤੀਜੇ ਸਿਰਫ਼ ਮੁਫ਼ਤ ਦੀ ਰਿਓੜੀ ਵੰਡਣ ਕਾਰਨ ਆਏ ਹਨ ਤੇ ਅਸੀਂ ਚੋਣਾਂ ਵਿਚ ਜੋ ਵੀ ਨਤੀਜੇ ਆਏ ਹਨ ਉਹਨਾਂ ਨੂੰ ਸਵੀਕਾਰ ਕਰਦੇ ਹਾਂ ਕਿਉਂਕਿ ਇਹ ਲੋਕਾਂ ਦਾ ਫਤਵਾ ਹੈ।
ਬਾਕੀ ਜਿਹੜੇ ਸੂਬਿਆਂ ਵਿਚ ਮੁਫ਼ਤ ਰਿਓੜੀ ਵੰਡੀ ਗਈ ਹੈ ਉੱਥੇ ਉਸ ਦਾ ਗਰਾਫ਼ ਹੇਠਾਂ ਹੀ ਗਿਆ ਹੈ। 1980 ਤੱਕ ਪੰਜਾਬ ਤੀਜੇ ਜਾਂ ਚੌਥੇ ਨੰਬਰ ‘ਤੇ ਸੀ ਪਰ ਹੁਣ ਦੇਖ ਲਓ 19ਵੇਂ ਅਤੇ 22ਵੇਂ ਸਥਾਨ ‘ਤੇ ਚਲਾ ਗਿਆ। ਇਸ ਦੇ ਨਾਲ ਹੀ ਅਕਾਲੀ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਦੀਪ ਪੁਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਵਾਰ ਇਕੱਲੇ ਚੋਣ ਲੜਨਾ ਹੀ ਬਹੁਤ ਵਧੀਆ ਰਿਹਾ ਹੈ ਕਿਉਂਕਿ ਸਾਡੀ ਪਾਰਟੀ ਤਾਂ ਕਦੇ ਜਲੰਧਰ ਚੋਣ ਲੜੀ ਹੀ ਨਹੀਂ ਸੀ ਤੇ ਸਾਡੀ ਜ਼ਮੀਨ ‘ਤੇ ਵੀ ਕੋਈ ਪਕੜ ਨਹੀਂ ਸੀ ਪਰ ਫਿਰ ਵੀ 27-28 ਬੂਥ ਵਿਚੋਂ ਅਸੀਂ ਨੰਬਰ ਵੰਨ ਆਏ ਹਾਂ। ਅਸੀਂ ਅਪਣੇ ਪੈਰਾਂ ‘ਤੇ ਖੜ੍ਹੇ ਹੋਣਾਂ ਸਿੱਖ ਰਹੇ ਹਾਂ ਤੇ ਸਾਡੇ ਲਈ ਤਾਂ ਇਕੱਲੇ ਚੋਣਾਂ ਲੜਨਾ ਹੀ ਵਧੀਆ ਹੈ ਕਿਉਂਕਿ ਜਦੋਂ ਅਸੀਂ ਅਕਾਲੀ ਦਲ ਨਾਲ ਗਠਜੋੜ ਕੀਤਾ ਤਾਂ ਸਾਨੂੰ ਉਹ ਮਹਿੰਗਾ ਹੀ ਪਿਆ ਹੈ।