ਨਬਾਰਡ ਟੀਮ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹੇਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਭਿੱਟੇਵਡ ਦੇ ਕਮਰਿਆਂ ਦਾ ਨਿਰੀਖਣ

4677172
Total views : 5509769

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਨਬਾਰਡ ਵੱਲੋਂ ਸ੍ਰੀ ਰਘੂਨਾਥ ਬੀ ਚੀਫ ਜਰਨਲ ਮੈਨੇਜਰ ਨਾਬਾਰਡ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹੇਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਭਿੱਟੇਵਡ ਨੂੰ ਨਬਾਰਡ ਅਧੀਨ ਮਿਲੇ ਐਡੀਸ਼ਨਲ ਕਲਾਸ ਰੂਮਜ਼ ਦਾ ਨਿਰੀਖਣ ਕੀਤਾ ਗਿਆ।ਇਸ ਟੀਮ ਵਿਚ ਸ੍ਰੀ ਰਘੂਨਾਥ ਬੀ ਚੀਫ ਜਰਨਲ ਮੈਨੇਜਰ ਨਾਬਾਰਡ ਤੋਂ ਇਲਾਵਾ ਸ ਜਸਕੀਰਤ ਸਿੰਘ ਅਸਿਸਟੈਂਟ ਜਨਰਲ ਮੈਨੇਜਰ ਨਾਬਾਰਡ ਅੰਮ੍ਰਿਤਸਰ ਅਤੇ ਸ ਮਨਜੀਤ ਸਿੰਘ ਡੀ ਡੀ ਐਮ ਅੰਮ੍ਰਿਤਸਰ ਮੌਜੂਦ ਸਨ|

ਦਫਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪਹੁੰਚਣ ਤੇ ਉਨ੍ਹਾਂ ਦਾ ਸੁਆਗਤ ਦਾ ਸ ਜੁਗਰਾਜ ਸਿੰਘ ਰੰਧਾਵਾ ਜਿਲ੍ਹਾ ਸਿੱਖਿਆ ਅਫਸਰ ਸ ਅੰਮ੍ਰਿਤਸਰ ਵੱਲੋਂ ਕੀਤਾ ਗਿਆ| ਇਸ ਟੀਮ ਵੱਲੋਂ ਸ੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ,ਸ ਬਲਰਾਜ ਸਿੰਘ ਢਿੱਲੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਅਤੇ ਸ਼੍ਰੀਮਤੀ ਸ਼ਿਵਾਨੀ ਜੇ ਈ ਸਮਗਰਾ ਸਿਖਿਆ ਅਭਿਆਨ ਅੰਮ੍ਰਿਤਸਰ ਦੇ ਨਾਲ ਸਕੂਲਾਂ ਦਾ ਨਿਰੀਖਣ ਕੀਤਾ ਗਿਆ| ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇਰ ਵਿਖੇ ਸਕੂਲ ਗਰਾਂਟ ਦੇਣ ਦਾ ਐਲਾਨ ਬਾਰੇ ਇਸ ਟੀਮ ਨੂੰ ਜਾਣੂ ਕਰਵਾਇਆ| ਇਸ ਪ੍ਰਕਾਰ ਸ਼੍ਰੀਮਤੀ ਨਵਦੀਪ ਕੌਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਭਿੱਟੇਵਡ ਵਿਖੇ ਨਬਾਰਡ ਅਧੀਨ ਮਿਲੀਆਂ ਗਰਾਂਟਾਂ ਦਾ ਵੇਰਵਾ ਦੱਸਿਆ ਅਤੇ ਹੋਰ ਸਕੂਲ ਦੀਆਂ ਲੋੜਾਂ ਬਾਰੇ ਦੱਸਿਆ ਗਿਆ| 

Share this News