7 ਸਾਲਾਂ ਟਿਊਸ਼ਨ ਪੜਨ ਗਈ ਬਾਲੜੀ ਭੇਦ ਭਰੀ ਹਾਲਤ ‘ਚ ਹੋਈ ਗੁੰਮ

4677364
Total views : 5510189

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਦੇ ਜੀਤ ਸਿੰਘ ਨੇ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਦੀ ਲੜਕੀ ਅਭਿਰੋਜ ਜੋਤ ਕੌਰ  ਜੋ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਦੂਸਰੀ ਕਲਾਸ ਵਿਚ ਪੜ੍ਹਦੀ ਹੈ।

ਉਹ 15 ਮਈ ਨੂੰ ਰੋਜ਼ਾਨਾ ਦੀ ਤਰ੍ਹਾਂ ਟਿਊਸ਼ਨ ਪੜ੍ਹਨ ਗਈ ਪਰ ਘਰ ਨਹੀਂ ਪਰਤੀ। ਉਸਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਟਿਊਸ਼ਨ ਪੜ੍ਹਾਉਣ ਵਾਲੀ ਮੈਡਮ ਦੇ ਦੱਸਣ ਤੋਂ ਬਾਅਦ ਉਸ ਨੇ ਰਿਸ਼ਤੇਦਾਰਾਂ ਅਤੇ ਹੋਰ ਕਈ ਸਥਾਨਾਂ ’ਤੇ ਭਾਲ ਕੀਤੀ ਪਰ ਲੜਕੀ ਦਾ ਪਤਾ ਨਹੀਂ ਲੱਗਿਆ।
ਸੂਚਨਾ ਮਿਲਣ ਤੇ ਅਟਾਰੀ ਦੇ ਉਪ ਪੁਲਿਸ ਕਪਤਾਨ ਸ੍ਰੀ ਪ੍ਰਵੇਸ਼ ਚੌਪੜਾ ਅਤੇ ਮੌਕੇ ‘ਤੇ ਪੁਲਿਸ ਥਾਣਾ ਘਰਿੰਡਾ ਦੇ ਐਸ. ਐਚ. ਓ. ਹਰਪਾਲ ਸਿੰਘ  ਮੌਕੇ ਤੇ ਪੁੱਜੇ ਜਿੰਨਾ ਨੇ ਦੱਸਿਆ ਕਿ   ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਬਾਲੜੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀ ਨੂੰ ਲੱਭਣ ਲਈ ਕਈ ਸਥਾਨਾਂ ’ਤੇ ਟੀਮਾਂ ਭੇਜ ਦਿੱਤੀਆਂ ਗਈਆਂ ਹਨ।

ਅਗਵਾਕਾਰਾਂ ਦੀ ਸੀ.ਸੀ.ਟੀ.ਵੀ ਤਸਵੀਰ ਆਈ ਸਾਹਮਣੇ

ਇਸ ਦੌਰਾਨ ਮੋਟਰਸਾਈਕਲ ਸਵਾਰ ਇਕ ਔਰਤ ਤੇ ਮਰਦ ਦੀ ਤਸਵੀਰ ਸਾਹਮਣੇ ਆਈ ਹੈ, ਜਿੰਨਾ ਨੇ ਆਪਣੇ ਮੂੰਹ  ਢੱਕੇ ਹੋਏ ਸਨ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਰਾਮਪੁਰਾ ਵਿੱਚ ਪੁਲੀਸ ਅਧਿਕਾਰੀ ਵੀ ਮੌਜੂਦ ਹਨ। ਬੱਚੀ ਦੀ ਫੋਟੋ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਜਨਤਕ ਥਾਵਾਂ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ।

 

 

 

Share this News