ਪਾਇਨਵੁਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਦਾ 10ਵੀਂ ਦੀ ਸੀ.ਬੀ.ਐੱਸ.ਈ. ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ

4729068
Total views : 5596641

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਇਥੋ ਥੋੜੀ ਦੂਰ ਜੇਠੂਵਾਲ ਕਸਬੇ ‘ਚ ਚੱਲ ਰਹੇ ਪਾਇਨਵੁਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਦਾ 10ਵੀਂ ਦੀ ਸੀ.ਬੀ.ਐਸ.ਈ ਦੀ ਪ੍ਰੀਖਿਆ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਰਿਹਾ।

ਇਸ ਪ੍ਰੀਖਿਆ ਵਿਚ ਗੁਰਨਾਜ ਕੌਰ ਨੇ 94 ਪ੍ਰਤੀਸ਼ਤ ਲੈ ਕੇ ਪਹਿਲਾ ਸਥਾਨ, ਹਰਸੀਤਾ ਭੰਡਾਰੀ ਚਵਿੰਡਾ ਦੇਵੀ ਨੇ 91 ਪ੍ਰਤੀਸ਼ਤ ਲੈ ਕੇ ਦੂਜਾ ਸਥਾਨ, ਹਰਪ੍ਰੀਤ ਕੌਰ ਨੇ 88 ਪ੍ਰਤੀਸ਼ਤ ਲੈ ਕੇ ਤੀਜਾ ਸਥਾਨ ਸਥਾਨ ਹਾਸਲ ਕੀਤਾ। ਇਸ ਸਮੇਂ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਲਿਖਾਰੀ, ਡਾਇਰੈਕਟਰ ਹਰਨੀਤ ਸਿੰਘ ਲਿਖਾਰੀ, ਪਿ੍ੰਸੀਪਲ ਅਵਨੀਤ ਸਿੰਘ ਲਿਖਾਰੀ ਨੇ ਸਭ ਨੂੰ ਵਧਾਈ ਦਿੱਤੀ ਤੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਜਸਮੀਤ ਕੌਰ ਅੰਨੂ ਮੈਡਮ, ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਸਿਰ ਬੰਨ੍ਹਿਆ।

ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਵਨੀਤ ਸਿੰਘ ਲਿਖਾਰੀ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਮਿਹਨਤ, ਲਗਨ ਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸ ਮੋਕੇ ਚੇਅਰਮੈਨ ਸੁਰਜੀਤ ਸਿੰਘ ਲਿਖਾਰੀ, ਡਾਇਰੈਕਟਰ ਹਰਨੀਤ ਸਿੰਘ ਲਿਖਾਰੀ, ਪਿ੍ੰਸੀਪਲ ਅਵਨੀਤ ਸਿੰਘ ਲਿਖਾਰੀ, ਜਸਮੀਤ ਕੌਰ ਅੰਨੂ ਮੈਡਮ, ਰਵੀਇੰਦਰ ਸਿੰਘ ਡੀ ਪੀ ਸਰ, ਸਿਮਰਨ ਸਿੰਘ, ਮੈਡਮ ਰੇਖਾ ਸ਼ਰਮਾਂ, ਦੀਪਤੀ ਭੰਡਾਰੀ, ਪਰਮਜੀਤ ਕੌਰ, ਰੂਚੀ ਖੰਨਾ, ਅਮਨਦੀਪ ਕੌਰ ਆਦਿ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Share this News