Total views : 5510695
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਭਾਰਤੀ ਯੋਗ ਸੰਸਥਾਨ ਅਤੇ ਅਨੁਸੰਧਾਨ ਕੇਂਦਰ ਵੱਲੋਂ ਪੇਟ ਰੋਗ ਨਿਵਾਰਨ ਕੈਂਪ ਦੀ ਸਮਾਪਤੀ ਤੋਂ ਬਾਅਦ ਅੱਜ ਸਥਾਨਕ ਕੰਪਨੀ ਬਾਗ ਵਿਚ ਸਮੂਹਕ ਅਭਿਆਸ ਦਾ ਪ੍ਰੋਗਰਾਮ ਕੀਤਾ ਗਿਆ । ਇਸ ਦੌਰਾਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਮੂਹ ਲੋਕਾਂ ਨੂੰ ਨਿੱਤ ਯੋਗ ਅਭਿਆਸ ਕਰਨ ਅਤੇ ਯੋਗ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੰਕਲਪ ਵੀ ਦ੍ਰਿੜ ਕਰਵਾਇਆ ਗਿਆ ।ਜੀਓ ਅਤੇ ਜੀਵਨ ਦਿਓ ਦੇ ਮੰਤਵ ਨੂੰ ਲੈ ਕੇ ਸਮਾਜ ਭਲਾਈ ਦੇ ਕੰਮ ਵਿੱਚ ਜੁੱਟੀ ਸੰਸਥਾ ਵੱਲੋਂ ਪਿਛਲੇ ਦਿਨਾਂ ਦੌਰਾਨ ਦੋ ਮੁਫ਼ਤ ਕੈਂਪ ਲਾਏ ਗਏ ਸਨ । ਇੱਕ ਕੈਂਪ ਦੌਰਾਨ ਤਣਾਅ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਅਤੇ ਦੂਜੇ ਕੈਂਪ ਵਿੱਚ ਪੇਟ ਦੇ ਰੋਗਾਂ ਦੇ ਨਿਵਾਰਨ ਲਈ ਲਾਭਦਾਇਕ ਯੋਗ ਆਸਨਾ ਬਾਰੇ ਜਾਗਰੂਕ ਕੀਤਾ ਗਿਆ . ਦੋਵਾ ਕੈਂਪਾਂ ਦੇ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਯੋਗ ਆਸਣਾਂ ਦਾ ਲਾਭ ਲਿਆ ।
ਕੰਪਨੀ ਬਾਗ ਵਿੱਚ ਅੱਜ ਕੀਤੇ ਗਏ ਪ੍ਰੋਗਰਾਮ ਦੀ ਸ਼ੁਰੂਆਤ ਭਜਨ ਗਾਇਨ ਨਾਲ ਕੀਤੀ ਗਈ । ਸੰਸਥਾ ਦੇ ਬਾਨੀ ਸ੍ਰੀ ਪ੍ਰਕਾਸ਼ ਲਾਲ ਦੀ ਤਸਵੀਰ ਤੇ ਫੁੱਲ ਭੇਂਟ ਕੀਤੇ ਗਏ ਅਤੇ ਜੋਤੀ ਪ੍ਰਜਵਲਿੱਤ ਕੀਤੀ ਗਈ । ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਸੰਸਥਾ ਦੇ ਮੁਖੀ ਸ੍ਰੀ ਵਰਿੰਦਰ ਧਵਨ, ਸ੍ਰੀ ਸਤੀਸ਼ ਮਹਾਜਨ, ਸ੍ਰੀ ਮਨਮੋਹਨ ਕਪੂਰ , ਮਾਸਟਰ ਮੋਹਨ ਲਾਲ , ਸ੍ਰੀ ਪਰਮੋਦ ਸੋਢੀ, ਸ੍ਰੀ ਸੁਨੀਲ ਕਪੂਰ ਤੇ ਸ੍ਰੀ ਗਿਰਦਾਰੀ ਲਾਲ ਸ਼ਾਮਲ ਸਨ । ਸ੍ਰੀ ਧਵਨ ਨੇ ਯੋਗ ਆਸਣ ਕਰਵਾਏ ਅਤੇ ਸ੍ਰੀ ਸੁਨੀਲ ਕਪੂਰ ਨੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ । ਇਸ ਮੌਕੇ ਮਾਸਟਰ ਮੋਹਨ ਲਾਲ ਨੇ ਆਏ ਹੋਏ ਸਮੂਹ ਲੋਕਾਂ ਨੂੰ ਇਕ ਚੰਗਾ ਸਾਧਕ ,ਇੱਕ ਚੰਗਾ ਕਾਰਜ ਕਰਤਾ ਅਤੇ ਇੱਕ ਚੰਗਾ ਸ਼ਿਕਸ਼ਕ ਬਨਣ ਦੇ ਸੰਕਲਪ ਨੂੰ ਦ੍ਰਿੜ ਕਰਵਾਇਆ । ਦੱਸਣਯੋਗ ਹੈ ਕਿ ਭਾਰਤੀ ਯੋਗ ਸੰਸਥਾਨ ਅਤੇ ਖੋਜ ਕੇਂਦਰ ਵੱਲੋਂ ਜ਼ਿਲ੍ਹੇ ਵਿਚ ਲਗਪਗ 50 ਤੋਂ ਵੱਧ ਨਿਸ਼ੁਲਕ ਕੇਂਦਰ ਚਲਾਏ ਜਾ ਰਹੇ ਹਨ , ਜਿਥੇ ਰੋਜ਼ ਹੀ ਯੋਗ ਆਸਣ ,ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਵਾਇਆ ਜਾਂਦਾ ਹੈ ।