ਸਾਬਕਾ ਵਧਾਇਕ ਰਵਿੰਦਰ ਬ੍ਰਹਪੁਰਾ ਦੀ ਅਗਵਾਈ ‘ਚ ਜੌਹਲ ਢਾਏ ਵਾਲਾ ਵਿਖੇ ਹਲਕਾ ਖਾਡੂਰ ਸਾਹਿਬ ਦੇ ਅਕਾਲੀ ਵਰਕਰਾਂ ਦਾ ਹੋਇਆਂ ਭਰਵਾਂ ਇਕੱਠ

4677726
Total views : 5510980

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਕਰਨ ਸਿੰਘ

ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਰਕਲ ਗੋਇੰਦਵਾਲ ਸਾਹਿਬ ਦੇ ਅਧੀਨ ਪੈਂਦੇ ਪਿੰਡ ਭੈਲ ਢਾਏ ਵਾਲਾ ਵਿੱਖੇ ਯੂਥ ਆਗੂ ਮਲਕੀਤ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਦਾ ਭਾਰੀ ਇਕੱਠ ਹੋਇਆ ਜਿਸ ਵਿਚ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਖਾਸਤੌਰ ਤੇ ਸ਼ਿਰਕਤ ਕੀਤੀ।

ਵਰਕਰਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਭੱਜ ਰਹੀ ਹੈ ਚਾਹੇ ਉਹ ਵਾਅਦਾ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ, ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ, ਬੇਅਦਬੀ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਲਈ ਝੂਠਾ ਕੂੜ ਪ੍ਰਚਾਰ ਕਰਨ ਅਤੇ ਹੋਰ ਵੀ ਕਈ ਮੁੱਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ, ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹਰ ਵਰਗ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਜਿਵੇਂ ਦਰਿਆ ਦੇ ਕਿਨਾਰੇ ਹੜ੍ਹ ਆਉਣ ਕਰਕੇ ਤਬਾਹ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ, ਮੋਟਰਾਂ ਤੇ ਫ੍ਰੀ ਬਿਜਲੀ ਦੇ ਬਿੱਲ ਅਤੇ ਹੋਰ ਬਹੁਤ ਸਾਰੇ ਕੰਮ ਸ਼ਲਾਘਾਯੋਗ ਸਨ।

ਇਸ ਮੌਕੇ ਯੂਥ ਆਗੂ ਮਨਪ੍ਰੀਤ ਸਿੰਘ ਨੂੰ ਪਾਰਟੀ ਦੇ ਪ੍ਰਤੀ ਹਰ ਕੰਮ ਵਿਚ ਵਧ ਚੜ ਕੇ ਹਿੱਸਾ ਲੈਣ ਅਤੇ ਆਗਾਹ ਵਾਧੂ ਸੋਚ ਨੂੰ ਵੇਖਦਿਆਂ ਮਨਪ੍ਰੀਤ ਸਿੰਘ ਨੂੰ ਸਰਕਲ ਗੋਇੰਦਵਾਲ ਸਾਹਿਬ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸਰਕਲ ਗੋਇੰਦਵਾਲ ਸਾਹਿਬ ਦੇ ਅਧੀਨ ਪੈਂਦੇ ਪਿੰਡਾਂ ਦੇ ਜੱਥੇਦਾਰ, ਮੁਹਤਬਰ ਅਤੇ ਹੋਰ ਵਰਕਰ ਜ਼ੋ ਸਵ੍ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਨਾਲ ਦਿਨ ਰਾਤ ਪਾਰਟੀ ਲਈ ਮਿਹਨਤ ਕਰਦੇ ਸਨ ਜਿਨ੍ਹਾਂ ਵਿੱਚ ਸੁਲੱਖਣ ਸਿੰਘ ਭੈਲ ਸਾਬਕਾ ਸਰਪੰਚ, ਕੁਲਦੀਪ ਸਿੰਘ ਡੀਐਸਪੀ ਸਾਬਕਾ ਸਰਪੰਚ ਜਾਮਾਰਾਏ, ਸੰਮਾ ਸਿੰਘ ਭੈਲ ਸਾਬਕਾ ਸਰਪੰਚ, ਚੰਦ ਸਿੰਘ ਸਾਬਕਾ ਸਰਪੰਚ ਭੈਲ, ਜੱਥੇਦਾਰ ਕਾਬਲ ਸਿੰਘ ਭੈਲ , ਬੂਟਾ ਸਿੰਘ ਭੈਲ , ਜਥੇਦਾਰ ਕਾਬਲ ਸਿੰਘ ,ਸੁੱਖਾ ਸਿੰਘ ਮੈਂਬਰ ਪੰਚਾਇਤ ,ਡਾਕਟਰ ਹਰਦੀਪ ਸਿੰਘ ,ਹਰਦੇਵ ਸਿੰਘ ਭੈਲ, ਮਨਜਿੰਦਰ ਸਿੰਘ ਭੋਈਆ ਸਾਬਕਾ ਸਰਪੰਚ, ਅਤੇ ਸਰਕਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਦੇ ਸਾਥੀ ਜਿਨ੍ਹਾਂ ਵਿੱਚ ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਸਨੇਹਪਾਲ ਸਿੰਘ ਗੋਇੰਦਵਾਲ , ਓੁਦੈ ਵੀਰ ਸਿੰਘ ਜਾਮਾਰਾਏ ,ਸੰਦੀਪ ਸਿੰਘ, ਕੁਲਦੀਪ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਦੀ ਭਾਰੀ ਗਿਣਤੀ ਵਿਚ ਵਰਕਰ ਹਾਜਰ ਸਨ ।

Share this News