Total views : 5510694
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮਿ੍ਤਸਰ/ਜਸਕਰਨ ਸਿੰਘ
ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਜਾਂ ਹੋਰ ਰਹਿੰਦ ਖੁਹੰਦ ਨੂੰ ਸਾੜਨ ਨਾ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਦੇਣ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ। ਉਪਜਾਊ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਖੇਤੀ ਰਹਿੰਦ ਖੁਹੰਦ ਸਾੜਨ ਨਾਲ ਜਿੱਥੇ ਸਾਡੀ ਜਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ ਉਥੇ ਹੀ ਇਸ ਨਾਲ ਵਾਤਾਵਰਨ ਵੀ ਪ੍ਰਦੁਸਿ਼ਤ ਹੁੰਦਾ ਹੈ ਅਤੇ ਕਈ ਵਾਰ ਇਸਦਾ ਧੂੰਆ ਅਤੇ ਅੱਗ ਹਾਦਸਿਆਂ ਦੀ ਕਾਰਨ ਵੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕੁਦਰਤ ਦਾ ਸੱਚਾ ਦੋਸਤ ਹੈ ਅਤੇ ਪੂਰੀਆਂ ਦੁਨੀਆਂ ਦਾ ਪੇਟ ਭਰਨ ਵਾਲਾ ਕਿਸਾਨ ਪ੍ਰਦੁਸ਼ਨ ਪੈਦਾ ਕਰਨ ਵਾਲਾ ਨਹੀਂ ਅਖਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪੁਰੇ ਸਮਾਜ ਲਈ ਸਤਿਕਾਰਤ ਹੈ ਅਤੇ ਪੂਰੇ ਸਮਾਜ ਵੱਲੋਂ ਉਸਨੂੰ ਕਣਕ ਦੀ ਨਾੜ ਨਾ ਸਾੜਨ ਦੀ ਅਪੀਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੁਸ਼ਨ ਨਾਲ ਵਾਤਾਵਰਨ ਵਿਚ ਆ ਰਹੇ ਬਦਲਾਵਾਂ ਦੇ ਅਸਰ ਸਭ ਤੋਂ ਵੱਧ ਸਾਡੀ ਖੇਤੀ ਤੇ ਹੀ ਹੁੰਦੇ ਹਨ ਅਤੇ ਅਸੀਂ ਵੇਖਿਆ ਹੈ ਕਿ ਪਿੱਛਲੇ ਦਿਨੀ ਬੇਰੁੱਤੀਆਂ ਬਰਸਾਤਾਂ ਨੇ ਕਿਸਾਨਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਕੀਤਾ ਸੀ। ਇਸ ਲਈ ਸਾਨੂੰ ਕੁਦਰਤ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।
ਖੇਤ ਵਿਚ ਮਿਲਾ ਦਿਓ ਜਾਂ ਬਣਾਓ ਤੂੜੀ-ਡਾ: ਗਿੱਲ
ਓਧਰ ਮੁੱਖ ਖੇਤੀਬਾੜੀ ਅਫ਼ਸਰ ਸ੍ ਜਤਿੰਦਰ ਸਿੰਘ ਗਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਨਾੜ ਦੀ ਤੂੜੀ ਬਣਵਾਉਣ ਕਿਉਂਕਿ ਤੁੜੀ ਦੀ ਇਸ ਵੇਲੇ ਚੰਗੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਤੁੜੀ ਬਣਵਾਉਣ ਤੋਂ ਬਾਅਦ ਕੁਝ ਕਿਸਾਨ ਪਿੱਛੇ ਬਚੀ ਰਹਿੰਦ ਖੁਹੰਦ ਨੂੰ ਅੱਗ ਲਗਾ ਦਿੰਦੇ ਹਨ ਜ਼ੋ ਕਿ ਕਿਸੇ ਵੀ ਤਰਾਂ ਨਾਲ ਜਾਇਜ ਨਹੀਂ ਹੈ ਸਗੋਂ ਇਸ ਰਹਿੰਦ ਖੁਹੰਦ ਨੂੰ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ ਜਿਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲਗਾਉਣ ਨਾਲ ਖੇਤਾਂ ਵਿਚ ਲੱਗੇ ਰੁੱਖ ਵੀ ਮੱਚ ਜਾਂਦੇ ਹਨ ਅਤੇ ਪੰਛੀਆਂ ਲਈ ਵੀ ਇਹ ਅੱਗ ਘਾਤਕ ਸਿੱਧ ਹੁੰਦੀ ਹੈ।