Total views : 5505655
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਕਰੋੜਾਂ ਰੁਪਏ ਦੇ ਡਰੱਗ ਤਸਕਰੀ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਫਰਾਰ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ ਟਾਸਕ ਫੋਰਸ ਨੇ ਨਵੀਂ ਰਣਨੀਤੀ ਨਾਲ ਕੰਮ ਸ਼ੁਰੂ ਕੀਤਾ ਹੈ। ਐੱਸਟੀਐੱਫ ਨੇ ਮੋਹਾਲੀ ਜ਼ਿਲ੍ਹਾ ਅਦਾਲਤ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਅਰੈਸਟ ਵਾਰੰਟ ਜਾਰੀ ਕਰਵਾਏ ਹਨ। 18 ਮਈ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨਾ ਹੋਵੇਗਾ। ਦੂਜੇ ਪਾਸੇ ਰਾਜਜੀਤ ਦੇ ਪਰਿਵਾਰ ਵਾਲੇ ਵੀ ਗਾਇਬ ਹੋ ਗਏ ਹਨ ਤੇ ਘਰ ‘ਤੇ ਤਾਲਾ ਲੱਗਾ ਹੋਇਆ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਐੱਸਆਈਟੀ ਵੱਲੋਂ ਤਿਆਰ ਕੀਤੀ ਗਈ ਨਸ਼ਾ ਤਸਕਰੀ ਸਬੰਧੀ ਰਿਪੋਰਟ ਅਪ੍ਰੈਲ ਵਿਚ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ। ਇਸ ਦੇ ਬਾਅਦ ਸਟੱਡੀ ਕਰਕੇ ਸਰਕਾਰ ਨੇ ਰਾਜਜੀਤ ਸਿੰਘ ਨੂੰ ਬਰਖਾਸਤ ਕੀਤਾ ਸੀ। ਨਾਲ ਹੀ ਵਿਜੀਲੈਂਸ ਤੇ ਐੱਸਟੀਐੱਫ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ ਪਰ ਸੂਤਰਾਂ ਦੀ ਮੰਨੀਏ ਤਾਂ ਉਸ ਦੇ ਬਾਅਦ ਤੋਂ ਏਆਈਜੀ ਘਰ ਤੋਂ ਫਰਾਰ ਹੋ ਗਿਆ ਸੀ। ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਸੌਲੀ ਵਿਚ ਲੁਕਿਆ ਹੈ। ਐੱਸਟੀਐੱਫ ਨੇ ਕਸੌਲੀ ਵਿਚ ਦਬਿਸ਼ ਦਿੱਤੀ ਪਰ ਉਥੋਂ ਕੋਈ ਸੁਰਾਗ ਨਹੀਂ ਮਿਲਿਆ।
ਐਸ.ਟੀ.ਐਫ ਦੀ ਇਕ ਟੀਮ ਨੇ ਦਿੱਲੀ ਵਿਚ ਵੀ ਦਬਿਸ਼ ਦਿੱਤੀ। ਉਥੋਂ ਐੱਸਟੀਐੱਫ ਨੂੰ ਸਫਲਤਾ ਨਹੀਂ ਮਿਲੀ। ਹਾਲਾਂਕਿ ਮੁਲਜ਼ਮ ਵਿਦੇਸ਼ ਨਾ ਭੱਜ ਜਾਵੇ ਇਸ ਲਈ ਐੱਸਟੀਐੱਫ ਨੇ ਲੁੱਕਆਊਟ ਨੋਟਿਸ ਵੀ ਜਾਰੀ ਕਰਵਾਇਆ ਹੈ ਪਰ ਰਾਜਜੀਤ ਸਿੰਘ ਪਕੜ ਵਿਚ ਨਹੀਂ ਆਇਆ।
ਇਸ ਤੋਂ ਪਹਿਲਾਂ ਜੇਲ੍ਹ ਵਿਚ ਬੰਦ ਇੰਸਪੈਕਟਰ ਇੰਦਰਜੀਤ ਸਿੰਘ ‘ਤੇ 2017 ਵਿਚ ਜੋ ਕੇਸ ਦਰਜ ਹੋਇਆ ਸੀ, ਉਸ ਵਿਚ ਰਾਜਜੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ। ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵਿਜੀਲੈਂਸ ਨੇ ਦਰਜ ਕਰ ਲਿਆ ਸੀ। ਵਿਜੀਲੈਂਸ ਨੂੰ ਉਸ ਦੀ ਆਖਰੀ ਲੋਕੇਸ਼ਨ ਕੁਝ ਸਮਾਂ ਪਹਿਲਾਂ ਦਿੱਲੀ ਵਿਚ ਮਿਲੀ ਸੀ। ਘਰ ਤੋਂ ਨਿਕਲੇ ਹੋਏ ਉਸ ਦੀ ਫੋਟੋ ਕੈਮਰੇ ਵਿਚ ਕੈਦ ਹੋਈ ਸੀ। ਇਸ ਵਿਚ ਉਸ ਦੇ ਹੱਥ ਵਿਚ ਦੋ ਬੈਗ ਨਜ਼ਰ ਆ ਰਹੇ ਸਨ।