ਡਾ: ਸੁਰਿੰਦਰਪਾਲ ਸਿੰਘ ਨੇ ਜਿਲ੍ਹਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਵਜੋ ਸੰਭਾਲਿਆ ਕਾਰਜਭਾਰ

4674280
Total views : 5505362

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਕਰਨ ਸਿੰਘ

ਪੰਜਾਬ ਸਰਕਾਰ ਵਲੋ ਜਾਰੀ ਕੀਤੇ ਹੁਕਮਾ ਅਨੁਸਾਰ ਐਸ.ਏ.ਐਸ ਨਗਰ ਵਿਖੇ ਸੀਡ ਟੈਸਟਿੰਗ ਅਫਸਰ ਵਜੋ ਤਾਇਨਾਤ ਡਾ: ਸੁਰਿੰਦਰਪਾਲ ਸਿੰਘ ਨੂੰ ਜਿਲਾ ਤਰਨ ਤਾਰਨ ਦਾ ਮੁੱਖ ਖੇਤੀਬਾੜੀ ਅਫਸਰ ਨਿਯੁਕਤ ਕੀਤਾ ਗਿਆ ਜਦੋਕਿ ਇਥੇ ਤਾਇਨਾਤ ਡਾ: ਸੁਰਿੰਦਰ ਸਿੰਘ ਦਾ ਉਨਾਂ ਦੀ ਜਗ੍ਹਾ ਐਸ.ਏ.ਐਸ ਨਗਰ ਵਿਖੇ ਤਬਾਦਲਾ ਕਰ ਦਿੱਤਾ ਗਿਆ ਹੈ।

ਜਿਸ ਉੋਪਰੰਤ ਡਾ: ਸੁਰਿੰਦਰਪਾਲ ਸਿੰਘ ਨੇ ਅੱਜ ਤਰਨ ਤਾਰਨ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਲਿਆ ਹੈ,ਜਿਥੇ ਵਿਸ਼ੇਸ ਤੌਰ ਤੇ ਜਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ: ਕ੍ਰਿਪਾਲ ਸਿੰਘ ਢਿਲ਼ੋ, ਡਾ: ਹਰਪਾਲ ਸਿੰਘ ਪੰਨੂੰ ਜਿਲਾ ਟਰੇਨਿੰਗ ਅਫਸਰ ਤਰਨ ਤਾਰਨ, ਡਾ: ਰੁਲਦਾ ਸਿੰਘ ਖੇਤੀਬਾੜੀ ਅਫਸਰ ਤਰਨ ਤਾਰਨ,ਡਾ: ਭੁਪਿੰਦਰ ਸਿੰਘ ਖੇਤੀਬਾੜੀ ਅਫਸਰ ਪੱਟੀ ਤੇ ਸਮੂੰਹ ਸਟਾਫ ਮੈਬਰ ਹਾਜਰ ਸਨ , ਜਿੰਨਾ ਨੇ ਆਪਣੇ ਨਵਨਿਯੁਕਤ ਅਧਿਕਾਰੀ ਦਾ ਨਿੱਘਾ ਸਵਾਗਤ ਕੀਤਾ।

 

Share this News