ਜਿਲਾ ਅੰਮ੍ਰਿਤਸਰ ਵਿਖੇ ਕਿਸਾਨ ਮਿੱਤਰਾਂ ਦੀ ਤਿੰਨ ਦਿਨਾਂ ਟਰੇਨਿੰਗ ਹੋਈ ਸਮਾਪਤ

4674018
Total views : 5504901

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਕੈਬਨਿਟ ਖੇਤੀਬਾੜੀ ਪੰਚਾਇਤਾਂ ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਿਸ਼ਨ ਉੱਨਤ ਕਿਸਾਨ ਮਿੱਤਰ ਟ੍ਰੇਨਿੰਗ ਜ਼ਿਲਾ ਅੰਮ੍ਰਿਤਸਰ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਭਲਾਈ ਵਿਭਾਗ ਪੰਜਾਬ ਵੱਲੋਂ ਸਿਲੈਕਟ ਕੀਤੇ ਕਿਸਾਨ ਮਿੱਤਰਾਂ ਦੀ ਤਿੰਨ ਦਿਨਾ ਟ੍ਰੇਨਿੰਗ ਕਰਵਾਈ ਗਈ।

ਮੁੱਖ ਖੇਤੀਬਾੜੀ ਅਫਸਰ ਡਾ: ਗਿੱਲ਼ ਨੇ ਕਿਸਾਨ ਮਿੱਤਰਾਂ ਨੂੰ ਬਾਸਮਤੀ ਦੀ ਫਸਲ ਪੈਦਾਵਰ ਕਰਨ   ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ‘ਤੇ ਦਿੱਤਾ ਜੋਰ

ਜਿਸ ਵਿੱਚ ਐਸ ਐਮ ਐਸ ਕਮ-ਖੇਤੀਬਾੜੀ ਅਫ਼ਸਰ ਸੁਖਰਾਜਬੀਰ ਸਿੰਘ ਗਿੱਲ,ਪੌਦ ਸੁਰੱਖਿਆ/ ਖੇਤੀਬਾੜੀ ਅਫ਼ਸਰ ਅਮਰਜੀਤ ਸਿੰਘ , ਵੇਰਕਾ ਦੇ ਅਫ਼ਸਰ ਹਰਪ੍ਰੀਤ ਸਿੰਘ, ਮਜੀਠਾ ਦੇ ਅਫਸਰ ਕਮ- ਡੀ. ਡੀ .ਓ ਤੇਜਿੰਦਰ ਸਿੰਘ, ਚੌਗਾਵਾਂ ਦੇ ਅਫਸਰ ਬਲਜਿੰਦਰ ਸਿੰਘ,ਅਟਾਰੀ ਦੇ ਅਫਸਰ ਰਮਨ ਕੁਮਾਰ, ਕੇ ਵੀ ਕੇ ਤੋਂ ਪ੍ਰੋਫੈਸਰ ਰਮਿੰਦਰ ਕੌਰ, ਮੈਡਮ ਆਸਥਾ,ਏ ਡੀ ਓ ਮਨਦੀਪ ਸਿੰਘ,ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਏ .ਡੀ .ਓ ਗੁਰਵਿੰਦਰ ਸਿੰਘ,ਏ .ਈ. ਓ ਹਰਪ੍ਰੀਤ ਸਿੰਘ, ਹਰਗੁਰਨਾਹਦ ਸਿੰਘ,ਪ੍ਰਦੀਪ ਮਾਹਲਾ, ਜਸਪਾਲ ਸਿੰਘ ਅਟਾਰੀ, ਜਸਦੀਪ ਸਿੰਘ, ਹਰਜਿੰਦਰ ਸਿੰਘ, ਪ੍ਰਭਜੋਤ ਸਿੰਘ ਰਈਆ,ਜਗਦੀਪ ਰਾਜਾਸਾਂਸੀ, ਜਗਤਾਰ ਸਿੰਘ ਤਰਸਿੱਕਾ,ਬੀ .ਟੀ .ਐਮ ਬਬਨਬੀਰ ਸਿੰਘ, ਏ .ਐਸ .ਆਈ ਨਵਨੀਤ ਕੌਰ, ਮਲਕੀਤ ਸਿੰਘ, ਜਗਬੀਰ ਸਿੰਘ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ ਹਰਮਨਬੀਰ ਸਿੰਘ, ਸਿਮਰਨਜੀਤ ਸਿੰਘ,ਰਾਈਸ਼ ਮਿਲਰਜ਼ ਐਸੋਸੀਏਸ਼ਨ ਦੇ ਅਸ਼ੋਕ ਸੇਠੀ, ਗੁਰਪ੍ਰੀਤ ਸਿੰਘ, ਤਿਲਕ ਰਾਜ,ਮੇਲਾ ਰਾਮ ਆਦਿ ਕਿਸਾਨ ਹਾਜ਼ਰ ਸਨ।

ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਸਾਨਾ ਨੂੰ ਕਿਹਾ ਕਿ ਬਾਸਮਤੀ ਦੀ ਪੈਦਾਵਾਰ ਵੱਧ ਤੋਂ ਵੱਧ ਕੀਤੀ ਜਾਵੇ, ਉਹਨਾਂ ਕਿਸਾਨ ਮਿੱਤਰਾਂ ਨੂੰ ਵੀ ਕਿਹਾ ਕਿ ਉਹ ਜਿਹੜੇ ਜਿਹੜੇ ਪਿੰਡ ਉਹਨਾਂ ਨੂੰ ਦਿੱਤੇ ਗਏ ਹਨ। ਉਹਨਾਂ ਵਿਚ ਤਨਦੇਹੀ ਅਤੇ ਲਗਨ ਨਾਲ ਕਿਸਾਨ ਹਿੱਤ ਅਤੇ ਕਿਸਾਨਾਂ ਦੀ ਸੇਵਾ ਸਮਝ ਕੇ ਕੰਮ ਕਰਨ ਅਤੇ ਬਾਸਮਤੀ ਦੀ ਪੈਦਾਵਾਰ ਵਧਾਉਣ । ਉਹਨਾਂ ਕਿਹਾ ਕਿ ਜਿਹੜੀਆ ਖੇਤੀਬਾੜੀ ਦਵਾਈਆਂ ਨੂੰ ਸਰਕਾਰ ਨੇ ਬੰਦ ਕੀਤਾ ਜਾਂ ਪਬੰਦੀ ਲਾਈ ਉਹ ਕਿਸਾਨ ਆਪਣੇ ਖੇਤਾਂ ਵਿਚ ਬਿਲਕੁਲ ਨਾ ਵਰਤਣ ਅਤੇ ਮਹਿਕਮੇ ਦੀ ਸਲਾਹ ਨਾਲ਼ ਚਲਦਿਆਂ ਹੋਇਆਂ ਆਪਣੇ ਆਪਣੇ ਪਿੰਡ ਦੇ ਕਿਸਾਨ ਮਿੱਤਰ ਦੇ ਸੰਪਰਕ ਵਿਚ ਰਹਿ ਕੇ ਜਾਂ ਸਿੱਧੀ ਪਹੁੰਚ ਵੀ ਕਰ ਸਕਦੇ ਹਨ।

Share this News