ਅਮਰੀਕਾ ਰਹਿੰਦੇ ਦੋ ਪੰਜਾਬੀ ਸਕੇ ਭਰਾਵਾਂ ਦਾ ਇਕ ਪੰਜਾਬੀ ਨੇ ਹੀ ਗੋਲੀਆਂ ਮਾਰਕੇ ਕੀਤਾ ਕਤਲ

4673848
Total views : 5504657

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਲਤਾਨਪੁਰ ਲੋਧੀ/ਬੀ.ਐਨ.ਈ ਬਿਊਰੋ

ਅੱਜ ਤੜਕਸਾਰ ਅਮਰੀਕਾ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਦੇ ਹੋਣ ਦਾ ਬੇਹੱਦ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿੱਚ ਇੱਕ ਸ਼ੌਪਿੰਗ ਮਾਲ ਦੇ ਬਾਹਰ ਦੋ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਜਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਵਸਨੀਕ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਦੋਵੇਂ ਨੌਜਵਾਨ ਆਪਸ ਵਿੱਚ ਸਕੇ ਭਰਾ ਸਨ। ਜੋ ਚੰਗੇ ਭਵਿੱਖ ਦੀ ਭਾਲ ਚ ਅਮਰੀਕਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਸਨ।

ਮ੍ਰਿਤਕ ਦੋਵੇਂ ਭਰਾ ਤੇ ਦੋਸ਼ੀ ਕਪੂਰਥਲੇ ਜਿਲੇ ਨਾਲ ਸਬੰਧਿਤ
ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਦਾ ਕਪੂਰਥਲਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਟੋਰ ਪਾਰਟਨਰ ਨਾਲ ਕੋਈ ਵਿਵਾਦ ਚੱਲ ਰਿਹਾ ਸੀ।

ਜਿਸ ਦੀ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀ ਵਲੋਂ ਸਾਥੀਆਂ ਸਮੇਤ ਕਥਿਤ ਤੌਰ ਤੇ ਦੋਹਾਂ ਭਰਾਵਾਂ ਉੱਪਰ ਪੋਰਟਲੈਂਡ (ਅਮਰੀਕਾ) ਵਿਖੇ ਸ਼ੌਪਿੰਗ ਮਾਲ ਦੇ ਬਾਹਰ ਪਹੁੰਚਕੇ ਦਰਜਨਾਂ ਗੋਲੀਆਂ ਦਾਗ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਦੋਹਾਂ ਭਰਾਵਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ।

ਜਿਕਰਯੋਗ ਹੈ ਕਿ ਮ੍ਰਿਤਕ ਦਿਲਰਾਜ ਸਿੰਘ (32) ਸ਼ਾਦੀਸ਼ੁਦਾ ਸੀ ਅਤੇ ਉਸਦਾ ਇੱਕ 6 ਮਹੀਨਿਆਂ ਦਾ ਬੇਟਾ ਹੈ ਅਤੇ ਗੁਰਇਕਬਾਲ ਸਿੰਘ (26) ਦੀ ਕੜ੍ਹਮਾਈ ਹੋਈ ਪਈ ਸੀ ਅਤੇ ਇਸ ਸਾਲ ਦੇ ਅਖੀਰ ਚ ਉਸਦੀ ਸ਼ਾਦੀ ਸੀ। 

ਦੋਵੇਂ ਨੌਜਵਾਨ ਲੰਮੇ ਸਮੇਂ ਤੋਂ ਅਮਰੀਕਾ ਦੇ ਪੋਰਟਲੈਂਡ ਵਿੱਚ ਰਹਿੰਦੇ ਸਨ। ਜਿਨ੍ਹਾਂ ਵਿਚੋਂ ਇਕ ਨੌਜਵਾਨ 10 ਸਾਲ ਪਹਿਲਾ ਗਿਆ ਸੀ ਤੇ ਦੂਸਰਾ ਨੌਜਵਾਨ ਕਰੀਬ 6 ਸਾਲ ਪਹਿਲਾ ਗਿਆ ਸੀ। ਦੂਜੇ ਪਾਸੇ ਅਮਰੀਕਨ ਪੁਲਿਸ ਨੇ ਆਰੋਪੀ ਨੂੰ ਗਿਰਫ਼ਤਾਰ ਕਰ ਮਾਮਲੇ ਦੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share this News