ਨਗਰ ਨਿਗਮ ਅੰਮ੍ਰਿਤਸਰ ਬਣਿਆ ਭ੍ਰਿਸ਼ਟਾਚਾਰ  ਦਾ ਅੱਡਾ -ਕੁੰਵਰ ਵਿਜੇ ਪ੍ਰਤਾਪ

4673934
Total views : 5504784

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੱਜ ਤੋਂ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਦਲਾਵ ਦੇ ਨਾਮ ਤੇ ਪੰਜਾਬ ਦੀ ਸੱਤਾ ਵਿਚ ਆਈ ਸੀ ਅਤੇ ਲੋਕਾਂ ਵੱਲੋਂ ਬੰਨਵੇਂ ਸੀਟਾਂ ਜਿੱਤਾ ਕੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆ ਗਿਆ ਸੀ ਆਪਣੀ ਪੁਲਿਸ ਦੀ ਨੌਕਰੀ ਤੋਂ ਬਤੌਰ ਆਈ ਜ਼ੀ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ  ਵਿਜੇ ਪ੍ਰਤਾਪ ਸਿੰਘ ਨੂੰ ਵੀ ਲੋਕਾਂ ਨੇ ਅੰਮ੍ਰਿਤਸਰ ਨੌਰਥ ਹਲਕੇ ਤੋਂ ਵੱਡੇ ਫਰਕ ਨਾਲ ਜਤਾਇਆ ਸੀ ਪਰ ਅੱਜ ਉਹੀ ਕੁਵਰ ਵਿਜੇ ਪਰਤਾਪ ਸਿੰਘ ਆਪਣੀ ਹੀ ਸਰਕਾਰ ਦੇ ਹੁੰਦਿਆਂ ਸਰਕਾਰ ਦੇ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ  ਨੂੰ ਰੋਕਣ ਵਾਸਤੇ ਸੜਕ ਤੇ ਨਿਕਲ ਪਏ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਉਨ੍ਹਾਂ ਕਿਹਾ ਕਿ ਗਰੀਨ ਐਵਨਿਊ ਜਿੱਥੇ ਕੇ ਉਨ੍ਹਾਂ ਦੀ ਆਪਣੀ ਰਿਹਾਇਸ਼ ਹੈ ਅਤੇ ਥੋੜ੍ਹੀ ਹੀ ਦੂਰੀ ਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਰਿਹਾਇਸ਼ ਵੀ ਹੈ ਓਸ ਤੋਂ ਚੰਦ ਕਦਮਾਂ ਤੇ ਹੀ ਇੱਕ ਨਾਜਾਇਜ਼ ਬਿਲਡਿੰਗ ਜੋ ਕਿ ਛੋਟੇ ਬੱਚਿਆਂ  ਦੇ  ਸਕੂਲ ਦੇ ਨਾਮ ਤੇ ਰਿਹਾਇਸ਼ੀ ਇਲਾਕੇ ਵਿੱਚ ਬਣਾਈ ਜਾ ਰਹੀ ਹੈ ਗੈਰ-ਕਨੂੰਨੀ ਢੰਗ ਨਾਲ ਤੇਜ਼ੀ ਨਾਲ ਉਸ ਦੀ ਉਸਾਰੀ ਚੱਲ ਰਹੀ ਹੈ।

ਮੁਅੱਤਲ ਨਿਗਮ ਅਧਿਕਾਰੀ ਕਰ ਰਹੇ ਕਾਰਪਰੇਸ਼ਨ ਵਿੱਚ ਵੱਡੇ ਪੱਧਰ ਤੇ ਗੈਰਕਾਨੂੰਨੀ ਕੰਮ – ਕੁੰਵਰਵਿਜੇ ਪ੍ਰਤਾਪ 

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਬਾਬਤ 13 ਮਾਰਚ 2023 ਨੂੰ ਕਾਰਪਰੇਸ਼ਨ ਵੱਲੋਂ ਇਸ ਬਿਲਡਿੰਗ ਦੇ ਗੈਰ-ਕਨੂੰਨੀ ਢੰਗ ਦੇ ਨਾਲ ਉਸਾਰੀ ਹੋਣ ਕਰਕੇ ਬਿਲਡਿੰਗ ਦੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਗਏ ਹਨ ਅਧਿਕਾਰੀਆਂ ਦੀ ਬਦਲੀ ਪਠਾਨਕੋਟ ਅਤੇ ਅਬੋਹਰ ਕਰ ਦਿੱਤੀ ਗਈ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਮੀ ਸਪਰਿੰਗ ਡੇਲ ਸਕੂਲ ਵੱਲੋਂ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਨਿਗਮ ਅਧਿਕਾਰੀ ਖੁਦ ਇਹ ਕੰਮ ਕਰਵਾ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ਤੇ ਇਹ ਮਾਮਲਾ ਕਾਰਪੋਰੇਸ਼ਨ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰ ਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਵੀ ਇਸ ਬਿਲਡਿੰਗ ਦੀ ਉਸਾਰੀ ਨੂੰ ਕੋਈ ਨਹੀਂ ਰੋਕ ਸਕਿਆ। 

ਆਪਣੀ ਹੀ ਸਰਕਾਰ ਦੇ ਹੁੰਦਿਆਂ ਇਨਸਾਫ ਲਈ ਸੜਕ ਤੇ ਆਉਣ ਬਾਰੇ ਸਵਾਲ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਕਦੇ ਵੀ ਖਿਲਾਫ ਨਹੀਂ ਬੋਲਦੇ ਬਲਕੇ ਵਿਗੜੇ ਹੋਏ ਸਿਸਟਮ ਬਾਰੇ ਗੱਲ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ ਉਹਨਾਂ ਕਿਹਾ ਕਿ ਇਕੱਲੀ ਇਹ ਬਿਲਡਿੰਗ ਨਹੀਂ ਬਲਕਿ ਪੂਰੇ ਅੰਮ੍ਰਿਤਸਰ ਵਿੱਚ ਅਜਿਹੀਆਂ ਕਈ ਬੇੜੀ ਨਾ ਬੰਨ੍ਹ ਰਹੇ ਹਨ ਅਤੇ ਇਹ ਸਭ ਨਗਰ ਨਿਗਮ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਨਗਰ ਨਿਗਮ ਭ੍ਰਿਸ਼ਟਾਚਾਰ  ਦਾ ਅੱਡਾ ਬਣਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਵੀ ਇਹ ਫੈਸਲਾ ਸੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਮੁਅੱਤਲ ਹੋਏ ਅਧਿਕਾਰੀ ਹੁਣ ਵੀ ਕੰਮ ਕਰ ਰਹੇ ਹਨ ਅਤੇ ਨਗਰ ਨਿਗਮ ਵਿਚ ਬੋਲਬਾਲਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਹੈ ਕਿ ਮਾਸਟਰ ਪਲੈਨ ਹੈ ਉਸ ਮੁਤਾਬਕ ਅੰਮ੍ਰਿਤਸਰ ਵਿੱਚ ਨਵੀਆਂ ਇਮਾਰਤਾਂ ਬਣਾਈਆਂ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਵੀ ਸੀਰੀਆ ਵਰਗਾ ਹਾਲ ਹੋਵੇਗਾ ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੱਕ ਅਤੇ ਸੱਚ ਦੀ ਅਵਾਜ਼ ਚੁੱਕਦੇ ਰਹੇ ਹਨ ਅਤੇ ਉਹ ਪੰਜਾਬ ਨੂੰ ਕਦੇ ਵੀ ਸੀਰੀਆ ਨਹੀਂ ਬਣਨ ਦੇਣਗੇ ਇਸ ਮੌਕੇ ਉਨ੍ਹਾਂ ਦੇ ਨਾਲ ਇਲਾਕਾ ਨਿਵਾਸੀ ਵੀ ਮੌਜੂਦ ਸਨ। 

Share this News